11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਾਲਜ ਅਧਿਆਪਕਾਂ ਨੇ ਬਕਾਏ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 29-03-2026
ਸੰਗਰੂਰ, 28 ਮਾਰਚ (ਅਮਨਦੀਪ ਸਿੰਘ ਬਿੱਟਾ) - ਅਕਾਲ ਕਾਲਜ ਫਾਰ ਵੂਮੈਨ ਦੇ ਅਧਿਆਪਕ ਜਿਨ੍ਹਾ ਵਿੱਚ ਕਰਮਜੀਤ ਕੌਰ, ਜਸਵਿੰਦਰ ਕੌਰ, ਜਤਿੰਦਰ ਕੌਰ, ਸੀਮਾ, ਸਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਐਫਿਲੀਏਟਿਡ ਕਾਲਜ ਦੇ ਅਧਿਆਪਕ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ ਤਿੰਨ ਅਧਿਆਪਕ 2016 ਵਿੱਚ ਸੋਧੋ ਹੋਏ ਗ੍ਰੇਡ ਵਿਚੋਂ ਸੇਵਾ ਮੁਕਤ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਵਧਈ ਹੋਈ ਗਰੈਚੂਏਟੀ ਅਤੇ (ਕਮਾਊ ਛੁੱਟੀ ਦਾ ਲਾਭ) ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਗਿਆ | ਕਾਲਜ ਐਡਮਿਨ ਅਤੇ ਪਿ੍ੰਸੀਪਲ ਨੂੰ ਮਿਲ ਕੇ ਉਨ੍ਹਾ ਪ੍ਰਧਾਨ ਤੋਂ ਸਮਾ ਲੈਣ ਦੀ ਬੇਨਤੀ ਵੀ ਕੀਤੀ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗਾਂ ਉੱਤੇ ਧਿਆਨ ਦਿੱਤਾ ਜਾਵੇ ਅਤੇ ਬਕਾਏ ਜਲਦ ਦਵਾਏ ਜਾਣ | ਇਸ ਸੰਬਧੀ ਕਾਲਜ ਦੇ ਪ੍ਰਧਾਨ ਅਤੇ ਮੈਨੇਜਮੈਟ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ |

Ad Position 22
No active advertisement
ਪਿਛਲੀ ਖ਼ਬਰ ਜਥੇ: ਇੰਦਰਜੀਤ ਸਿੰਘ ਤੂਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਬਣਾਉਣ 'ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ <br/... ਅਗਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਗੋਬਿੰਦਪੁਰਾ ਵਿਖੇ ਮਾਪੇ ਅਧਿਆਪਕ ਮਿਲਣੀ ਮੌਕੇ ਵਿਦਿਆਰਥੀ ਸਨਮਾਨਿਤ <br/>
Ad Position 24