ਰਾਮਾਂ ਮੰਡੀ, 28 ਮਾਰਚ (ਤਰਸੇਮ ਸਿੰਗਲਾ)-ਸਥਾਨਕ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਵਿਖੇ ਚੱਲ ਰਹੀ ਸ੍ਰੀ ਸ਼ਿਵ ਮਹਾਪੁਰਾਣ ਕਥਾ ਦੇ ਦੂਸਰੇ ਦਿਨ ਅੱਜ ਸੰਤ ਸ੍ਰੀਰਾਮ ਸੁਖਦਰਸ਼ਨ ਦਾਸ ਜੀ ਤੰਗਰਾਲੀ ਨੇ ਝੰਡਾ ਰਸਮ ਸੰਪੰਨ ਕੀਤੀ¢ ਸੰਤ ਜੀ ਨੂੰ ਆਯੋਜਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਕਥਾ ਦੇ ਯਜਮਾਨ ਉੱਜਵਲ ਲਹਿਰੀ ਵੱਲੋਂ ਮਾਂ ਚਿੰਤਪੁਰਨੀ ਭਜਨ ਮੰਡਲੀ (ਇਸਤਰੀ ਸਭਾ) ਸ਼ਿਮਲਾ ਰਾਣੀ, ਕਿਰਨਾ ਰਾਣੀ, ਵੀਨਾ ਲਹਿਰੀ, ਜਨਕ ਰਾਣੀ, ਵੀਨਾ ਰਾਣੀ, ਰੇਖਾ ਰਾਣੀ, ਮਮਤਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਕਥਾਵਾਚਕ ਪੰਡਿਤ ਸ਼ਾਰਦਾਨੰਦ ਪੋਖਰਿਆਲ ਸ਼ਾਸਤਰੀ ਜੀ ਹਰਦੁਆਰ ਵਾਲੇ ਨੇ ਭਗਤਾਂ ਨੂੰ ਭਗਵਾਨ ਸ਼ਿਵ ਦੀ ਮਹਿਮਾ ਬਾਰੇ ਦੱਸਿਆ ਕਿ ਭਗਵਾਨ ਸ਼ਿਵ ਸ਼ੰਕਰ ਦਿਆਲੂ ਤੋਂ ਵੱਡਾ ਕੋਈ ਦੇਵਤਾ ਨਹੀਂ ਹੈ, ਕਿਉਂਕਿ ਸ਼ਿਵ ਸ਼ੰਕਰ ਇੱਕ ਲੋਟਾ ਜਲ ਚੜ੍ਹਾਉਣ ਨਾਲ ਪ੍ਰਸੰਨ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਭੋਲੇ ਨਾਥ ਅਤੇ ਭੋਲੇ ਭੰਡਾਰੀ ਵੀ ਕਿਹਾ ਜਾਂਦਾ ਹੈ¢ ਸ਼ਿਵ ਸ਼ੰਕਰ ਦੀ ਪੂਜਾ, ਭਜਨ, ਤਪ ਅਤੇ ਕੀਰਤਨ ਕਰਨ ਨਾਲ ਦੁੱਖਾਂ ਤੋਂ ਮੁਕਤੀ ਮਿਲਦੀ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ¢ ਇਸ ਦÏਰਾਨ ਗੁਰੂਦੇਵ ਮਹਾਂਰਿਸ਼ੀ ਸ੍ਰੀ ਲਾਲ ਸ਼ਾਸਤਰੀ ਨੇ ਅੱਜ ਦੇ ਹਾਲਾਤਾਂ ਤੇ ਚਿੰਤਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਬੀਤੇ ਸਮੇਂ ਤੇ ਝਾਤ ਮਾਰਨ ਦੀ ਲੋੜ ਹੈ, ਤੇਜ਼ੀ ਨਾਲ ਬਦਲੇ ਆਧੁਨਿਕ ਸਮੇਂ ਵਿਚ ਅਸੀਂ ਪਰਿਵਾਰ, ਰਿਸ਼ਤੇ, ਸਿਹਤ, ਮਾਨ ਸਨਮਾਨ ਸਭ ਕੁਝ ਗੁਆਇਆ ਹੀ ਗੁਆਇਆ ਹੈ¢ ਉਨ੍ਹਾਂ ਤੁਲਸੀ ਪÏਦੇ ਦੀ ਮਹੱਤਤਾ ਅਤੇ ਪੂਜਾ ਸਬੰਧੀ ਵੀ ਭਗਤਾਂ ਨੂੰ ਦੱਸਿਆ¢ ਇਸ ਮÏਕੇ ਮੰਦਰ ਕਮੇਟੀ ਨੇ ਹਾਜ਼ਰ ਭਗਤਾਂ ਦਾ ਧੰਨਵਾਦ ਕੀਤਾ¢