12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰਾਮਾਂ ਮੰਡੀ ਤੋਂ 'ਆਪ' ਕੌਂਸਲਰ ਤੇਲੂ ਰਾਮ ਲਹਿਰੀ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-04-2026

ਤਲਵੰਡੀ ਸਾਬੋ, 2 ਅਪ੍ਰੈਲ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਤਲਵੰਡੀ ਸਾਬੋ ਮੀਟਿੰਗ ਦੌਰਾਨ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਹਲਕਾ ਤਲਵੰਡੀ ਸਾਬੋ ਦੀ ਵਪਾਰਕ ਨਗਰੀ ਰਾਮਾਂ ਮੰਡੀ ਦੇ 'ਆਪ' ਕੌਂਸਲਰ ਤੇ ਪ੍ਰਮੁੱਖ ਹਿੰਦੂ ਆਗੂਆਂ 'ਚ ਸ਼ੁਮਾਰ ਤੇਲੂ ਰਾਮ ਲਹਿਰੀ ਅਤੇ ਸਰਦੂਲਗੜ੍ਹ ਤੋਂ ਸੱਤਾਧਿਰ ਦੇ ਆਗੂ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦੱਸੇ ਜਾਂਦੇ ਜਸਵਿੰਦਰ ਸਿੰਘ ਸੰਧੂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਤੇ ਹੋਰ ਲੀਡਰਸ਼ਿਪ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਉਕਤ ਦੋਵਾਂ ਆਗੂਆਂ ਨੂੰ ਭਾਈ ਤਰਸੇਮ ਸਿੰਘ, ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਅਤੇ ਸੀ.ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸਿਰੋਪੇ ਦੇ ਕੇ ਪਾਰਟੀ 'ਚ ਸ਼ਾਮਿਲ ਕਰਦਿਆਂ ਪਾਰਟੀ 'ਚ ਬਣਦਾ ਮਾਨ ਸਨਮਾਨ ਦੇਣ ਦਾ ਯਕੀਨ ਦਵਾਇਆ | ਉੱਧਰ ਭਾਈ ਤਰਸੇਮ ਸਿੰਘ ਨੇ ਇਸ ਮੌਕੇ ਕਿਹਾ ਕਿ ਭਾਵੇਂ ਦੂਜੀਆਂ ਸਿਆਸੀ ਧਿਰਾਂ ਤੇ ਏਜੰਸੀਆਂ ਸਾਡੀ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਉਡਾਉਂਦੀਆਂ ਹਨ ਪਰ ਸਾਡੀ ਪਾਰਟੀ ਹਿੰਦੂ ਸਿੱਖ ਏਕਤਾ ਦੀ ਮੁੱਦਈ ਹੈ ਤੇ ਪਿਛਲੇ ਸਮੇਂ 'ਚ ਵੱਡੀ ਗਿਣਤੀ ਹਿੰਦੂ ਆਗੂ ਸਾਡੀ ਪਾਰਟੀ ਨਾਲ ਜੁੜੇ ਹਨ | ਉਨ੍ਹਾਂ ਕਿਹਾ ਕਿ ਹੁਣ ਰਸੂਖਦਾਰ ਆਗੂ ਤੇਲੂ ਰਾਮ ਲਹਿਰੀ ਦੇ ਪਾਰਟੀ ਨਾਲ ਜੁੜਨ ਤੋਂ ਬਾਅਦ ਉਕਤ ਇਲਾਕੇ ਚ ਹੋਰ ਵੀ ਹਿੰਦੂ ਆਗੂ ਭਵਿੱਖ 'ਚ ਪਾਰਟੀ ਨਾਲ ਜੁੜਨਗੇ | ਇੱਥੇ ਦੱਸਣਾ ਬਣਦਾ ਹੈ ਕਿ ਰਾਮਾਂ ਮੰਡੀ ਤੋਂ ਦੂਜੀ ਵਾਰ ਕੌਂਸਲਰ ਬਣੇ ਤੇਲੂ ਰਾਮ ਲਹਿਰੀ ਕਾਂਗਰਸ ਦੀ ਟਿਕਟ ਤੇ ਚੋਣ ਜਿੱਤੇ ਸਨ ਪਰ ਬੀਤੇ ਸਮੇਂ 'ਚ ਉਹ ਸੱਤਾਧਿਰ ਨਾਲ ਜੁੜ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਦੇ ਚੇਅਰਮੈਨ, ਉਪ ਚੇਅਰਮੈਨ ਦੀ ਚੋਣ ਜਿੱਤਣ 'ਤੇ ਲੱਡੂ ਵੰਡੇ <br/> ਸੂਬੇ ਅੰਦਰ ਅਕਾਲੀ ਦਲ ਦੇ ਹੱਕ ਵਿ... ਅਗਲੀ ਖ਼ਬਰ 03-04-26
Ad Position 24