10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੌਰੀ-ਸ਼ੰਕਰ ਦੀ ਸਥਾਪਨਾ ਅਤੇ ਪੂਜਾ ਜੋੜਿਆਂ ਨੂੰ ਸੱਤ ਜਨਮਾਂ ਲਈ ਇਕ ਅਟੱੁਟ ਬੰਧਨ ਵਿਚ ਬੰਨ੍ਹਦੀ ਹੈ-ਕਥਾਵਾਚਕ ਸ਼ਾਰਦਾਨੰਦ

Ad Position 21
No active advertisement
ਅਜੀਤ ਡੈਸਕ 03-04-2026
ਰਾਮਾਂ ਮੰਡੀ, 2 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਮਾਂ ਚਿੰਤਪੁਰਨੀ ਮੰਦਰ ਵਿਖੇ ਮਾਂ ਚਿੰਤਪੁਰਨੀ ਭਜਨ ਮੰਡਲ ਅਤੇ ਇਸਤਰੀ ਸਭਾ ਵਲੋਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਅਤੇ ਗੌਰੀ ਸ਼ੰਕਰ ਮੂਰਤੀ ਸਥਾਪਨਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿਚ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ¢ ਕਥਾ ਸੰਪੰਨ ਹੋਣ ਤੇ ਅੱਜ ਦਾਨਵੀਰ ਉੱਜਵਲ ਲਹਿਰੀ ਵਲੋਂ ਆਪਣੇ ਪਿਤਾ ਸਵ.ਸ੍ਰੀ ਰਾਕੇਸ਼ ਕੁਮਾਰ ਲਹਿਰੀ ਦੀ ਯਾਦ ਵਿਚ ਦਾਨ ਦਿੱਤੀ ਗਈ ਭਗਵਾਨ ਸ੍ਰੀ ਗੌਰੀ ਸ਼ੰਕਰ ਮੂਰਤੀ ਦੀ ਆਪਣੇ ਪਰਿਵਾਰ ਮੈਂਬਰਾਂ ਨਾਲ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਹਵਨ ਯੱਗ ਦਾ ਆਯੋਜਨ ਕਰਕੇ ਸਥਾਪਨਾ ਕਰਵਾਈ ਗਈ¢ ਮੂਰਤੀ ਦੀ ਸਥਾਪਨਾ ਹੁੰਦੇ ਹੀ ਸਾਰਾ ਪੰਡਾਲ 'ਹਰ ਹਰ ਮਹਾਂਦੇਵ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ¢ ਇਸ ਮÏਕੇ ਕਥਾਵਾਚਕ ਪੰਡਿਤ ਸ਼ਾਰਦਾਨੰਦ ਪੋਖਰਿਆਲ ਸ਼ਾਸਤਰੀ ਜੀ ਹਰਿਦੁਆਰ ਵਾਲੇ ਨੇ ਮੰਦਰ ਕਮੇਟੀ ਵਲੋਂ ਹਾਜ਼ਰ ਸ਼ਰਧਾਲੂਆਂ ਨੂੰ ਮੂਰਤੀ ਸਥਾਪਨਾ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਗੌਰੀ-ਸ਼ੰਕਰ ਦੀ ਸਥਾਪਨਾ ਅਤੇ ਪੂਜਾ ਜੋੜਿਆਂ ਨੂੰ ਸੱਤ ਜਨਮਾਂ ਲਈ ਇੱਕ ਅਟੁੱਟ ਬੰਧਨ ਵਿੱਚ ਬੰਨ੍ਹਦੀ ਹੈ ਅਤੇ ਉਨ੍ਹਾਂ ਦੇ ਜੀਵਨ ਵਿਚ ਖ਼ੁਸ਼ਹਾਲੀ ਅਤੇ ਪਰਿਵਾਰ ਵਿਚ ਖ਼ੁਸ਼ੀ ਅਤੇ ਸ਼ਾਂਤੀ ਲਿਆਉਂਦੀ ਹੈ¢ ਗੌਰੀ (ਪਾਰਵਤੀ) ਨਾਰੀ ਸ਼ਕਤੀ (ਕੁਦਰਤ) ਦੇ ਰੂਪ ਵਿਚ ਅਤੇ ਸ਼ੰਕਰ ਮਰਦ ਸ਼ਕਤੀ (ਪੁਰਸ਼) ਦੇ ਰੂਪ ਵਿਚ ਇਕ-ਦੂਜੇ ਦੇ ਪੂਰਕ ਹਨ, ਜਿਨ੍ਹਾਂ ਦਾ ਮੇਲ ਬ੍ਰਹਿਮੰਡੀ ਸੰਤੁਲਨ ਬਣਾਈ ਰੱਖਦਾ ਹੈ¢ ਗੌਰੀ-ਸ਼ੰਕਰ ਰੁਦਰਾਕਸ਼ ਜਾਂ ਮੂਰਤੀ ਦੀ ਪੂਜਾ ਕਰਨ ਨਾਲ ਮਾਨਸਿਕ ਪ੍ਰੇਸ਼ਾਨੀ ਅਤੇ ਵਿੱਤੀ ਤੰਗੀ ਤੋਂ ਰਾਹਤ ਮਿਲਦੀ ਹੈ¢ ਸਮਾਗਮ ਦੀ ਸਮਾਪਤੀ ਤੇ ਭੰਡਾਰਾ ਅਤੁੱਟ ਵਰਤਿਆ¢ ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਪ੍ਰਧਾਨ ਸੰਜੂ ਫੱਤਾ, ਮੀਤ ਪ੍ਰਧਾਨ ਜਸ਼ਨ ਜੱਗਾ, ਸ਼ੰਮੀ ਗਰਗ ਸਕੱਤਰ, ਦੀਪਕ ਗਰਗ ਅਤੇ ਡਿੱਕੀ ਮਿੱਤਲ ਕੈਸ਼ੀਅਰ, ਤੇਲੂ ਰਾਮ ਬਾਂਸਲ ਨੌਰੰਗ, ਰਮਨ ਗੋਇਲ, ਵਿਕਰਮ ਸਿੰਗਲਾ, ਕੇਵਲ ਲਹਿਰੀ, ਰੋਬਿਨ ਸਿੰਗਲਾ, ਰੀਸ਼ੂ ਸਿੰਗਲਾ, ਸੰਜੀਵ ਕੁਮਾਰ ਗਰਗ, ਸੁਰਿੰਦਰਪਾਲ ਸੁਖਲੱਧੀ, ਸਾਜਨ ਮੱਕੜ, ਮਦਨ ਲਾਲ ਬਠਿੰਡਾ, ਨਿਖਿਲ ਗੋਇਲ, ਚਰਨਜੀਤ ਬੰਟੀ, ਪੁਜਾਰੀ ਘਨਸ਼ਾਮ ਦਾਸ ਸ਼ਰਮਾ ਤੋਂ ਇਲਾਵਾ ਮੁੱਖ ਯਜਮਾਨ ਉੱਜਵਲ ਲਹਿਰੀ, ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਪਰਸ਼ੂਰਾਮ ਬ੍ਰਾਹਮਣ ਸਭਾ, ਅਸ਼ੋਕ ਗੋਇਲ ਪ੍ਰਧਾਨ ਹਿੰਦੂ ਸਕੂਲ ਕਮੇਟੀ, ਬÏਬੀ ਲਹਿਰੀ ਪ੍ਰਧਾਨ ਹੈਲਪ ਲਾਈਨ ਸੁਸਾਇਟੀ, ਮੇਹਰ ਚੰਦ ਚਲਾਣਾ ਸਾਬਕਾ ਪ੍ਰਧਾਨ ਹਿੰਦੂ ਸਕੂਲ ਕਮੇਟੀ, ਵਿਕਾਸ ਸਿੰਗਲਾ, ਸੂਰਜ ਮਹੇਸ਼ਵਰੀ ਨੇ ਪ੍ਰਧਾਨ ਰੇਲਵੇ ਪੈਸੇਜਰ ਯੂਨੀਅਨ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਹਾਂਤ 'ਤੇ ਹਲਕਾ ਤਲਵੰਡੀ ਸਾਬੋ ਵਿਚ ਸੋਗ ਦੀ ਲਹਿਰ <br/> ਅਗਲੀ ਖ਼ਬਰ ਪੁਲਿਸ ਵਲੋਂ 7 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ
Ad Position 24