ਭਗਤਾ ਭਾਈਕਾ, 3 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਨੇ ਮੁੱਖ ਮਹਿਮਾਨਾਂ ਅਤੇ ਮਾਪਿਆ ਦਾ ਸਵਾਗਤ ਕਰਦੇ ਹੋਏ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ¢ ਬੱਚਿਆਂ ਦੀ ਸਾਲਾਨਾ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ, ਵਧੀਆ ਪੁਜ਼ੀਸ਼ਨਾਂ ਵਾਲੇ ਬੱਚਿਆਂ ਨੂੰ ਸੁਖਜਿੰਦਰ ਸਿੰਘ ਬਬਲਾ (ਅਮਰੀਕਾ) ਅਤੇ ਤਰਲੋਚਨ ਸਿੰਘ ਅਮਰੀਕਾ ਵਾਸੀ ਮਲੂਕਾ ਵਲੋਂ ਭੇਜੀ ਗਈ ਰਾਸ਼ੀ ਤਹਿਤ ਇਨਾਮ ਤਕਸੀਮ ਕੀਤੇ ਗਏ¢ ਮੰਚ ਤੇ ਹਾਜ਼ਰੀਨ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ¢ ਬੱਚਿਆ ਅਤੇ ਮਾਪਿਆਂ ਨੇ ਵੀ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ¢ ਬੱਚਿਆਂ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਸ਼ਬਦ ਅਤੇ ਬਾਅਦ ਵਿਚ ਗੀਤ, ਡਾਂਸ, ਕੋਰਿਓਗ੍ਰਾਫੀ, ਸਕਿੱਟ, ਗਿੱਧਾ ਅਤੇ ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ¢ ਸਕੂਲ ਸਟਾਫ਼ ਵਲੋਂ ਮੁੱਖ ਮਹਿਮਾਨ ਅਤੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ¢ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ¢ ਬੂਟਾ ਸਿੰਘ ਸੀ.ਐਚ.ਟੀ. ਨੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ¢ ਹਰਜਿੰਦਰ ਸਿੰਘ ਬੁਰਜ ਥਰੋੜ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ¢ ਮੈਡਮ ਸੁਖਜੀਤ ਕÏਰ ਨੇ ਸਟੇਜ ਸੰਚਾਲਨ ਕੀਤਾ¢ ਪ੍ਰੋਗਰਾਮ ਦੀ ਤਿਆਰੀ ਕਮਲਪ੍ਰੀਤ ਕੌਰ ਅਤੇ ਮਨਦੀਪ ਕÏਰ ਨੇ ਕਰਵਾਈ¢ ਇਸ ਸਮੇਂ ਜਗਸੀਰ ਸਿੰਘ ਭਗਤਾ ਸੀ ਐਮ ਟੀ, ਅਮਰੀਕ ਸਿੰਘ ਕਲਿਆਣ, ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਸੁਖਜੀਤ ਕÏਰ ਕਲਿਆਣ, ਜਸਵਿੰਦਰ ਕÏਰ, ਸੁਖਜਿੰਦਰ ਸਿੰਘ ਘਣੀਆਂ, ਰਾਜਵਿੰਦਰ ਕÏਰ, ਮਨਦੀਪ ਕÏਰ, ਮਨਦੀਪ ਕੌਰ ਬੱਬੂ (ਸਾਰੇ ਅਧਿਆਪਕ), ਦਰਸ਼ਨ ਸਿੰਘ ਪ੍ਰਧਾਨ, ਨਿਰਮਲ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਐਮ ਸੀ, ਅੰਗਰੇਜ ਸਿੰਘ ਐਮ ਸੀ, ਬੂਟਾ ਸਿੰਘ ਪ੍ਰਧਾਨ, ਜਗਸੀਰ ਸਿੰਘ ਪ੍ਰਧਾਨ ਨਗਰ ਪੰਚਾਇਤ, ਗੁਰਤੇਜ ਸਿੰਘ ਪੰਚ, ਰਾਜਵਿੰਦਰ ਸਿੰਘ ਪੰਚ, ਰੇਸ਼ਮ ਸਿੰਘ ਸਿੱਧੂ, ਸੁਖਦੇਵ ਸਿੰਘ ਚੇਅਰਮੈਨ ਐਸ ਐਮ ਸੀ, ਹਰਕੰਵਲ ਸਿੰਘ ਬਰਾੜ ਹਾਜ਼ਰ ਸਨ¢