15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

3704 ਯੂਨੀਅਨ ਦੇ ਨੁਮਾਇੰਦਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-04-2026
ਸੀਂਗੋ ਮੰਡੀ, 3 ਅਪ੍ਰੈਲ (ਪਿ੍ੰਸ ਗਰਗ)-3704 ਯੂਨੀਅਨ ਦੇ ਨੁਮਾਇੰਦਿਆਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਆਪਣੀਆਂ ਮੰਗਾਂ ਅਤੇ ਮਸਲਿਆਂ ਦੇ ਸਬੰਧ ਵਿਚ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਛੇਵੇਂ ਪੰਜਾਬ ਪੇ ਸਕੇਲ ਲਾਗੂ ਕਰਨ ਦੇ ਲਈ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਚੋਣ ਮੈਨੀਫੈਸਟੋ ਅਤੇ ਵਾਅਦੇ ਯਾਦ ਕਰਵਾਏ ਗਏ | ਇਸ ਦੇ ਨਾਲ ਹੀ ਵਿੱਤ ਵਿਭਾਗ ਵਲੋਂ ਜਾਰੀ ਕੀਤੀਆਂ 05/01/26 ਦੀਆਂ ਹਦਾਇਤਾਂ ਅਨੁਸਾਰ ਜੋ ਤਨਖ਼ਾਹ ਜਾਰੀ ਕਰਨ ਦਾ ਪੱਤਰ ਜਾਰੀ ਹੋਇਆ ਹੈ ਉਸ ਦੇ ਵੈਟ ਕਰਵਾਉਣ ਲਈ ਸਕੂਲਾਂ/ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਅਤੇ ਹੋਰ ਵੀ ਆ ਰਹੀਆਂ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ | ਇਸ ਸਬੰਧੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹੁਣ ਤੁਹਾਨੂੰ ਫ਼ਾਇਲਾਂ ਵੈਟ ਕਰਵਾਉਣ ਵਿਚ ਕਿਸੇ ਵੀ ਖੱਜਲ ਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਹ ਕੰਮ ਸਕੂਲ ਮੁੱਖੀਆਂ/ਕਲਰਕਾਂ ਦਾ ਹੈ ਨਾ ਕਿ ਕਰਮਚਾਰੀਆਂ ਦਾ | ਇਕ ਹਫ਼ਤੇ ਦੇ ਵਿਚ-ਵਿਚ ਸਾਰੇ ਪਟੀਸ਼ਨਰਾਂ ਦੀਆਂ ਫ਼ਾਇਲਾਂ ਵੈਟ ਹੋ ਜਾਣਗੀਆਂ | ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨੂੰ ਸੌਖਾ ਕਰਨ ਦੇ ਲਈ ਪੰਜਾਬ ਵਿਚ ਮੌਜੂਦ ਹੋਰਾਂ ਵਿਭਾਗਾਂ ਦੇ ਵੈਟ ਅਧਿਕਾਰੀਆਂ ਨੂੰ ਵੀ ਇਸ ਡਿਊਟੀ ਲਈ ਹਾਜ਼ਰ ਕਰਵਾ ਕੇ ਜਲਦ ਤੋਂ ਜਲਦ ਫ਼ਾਇਲਾਂ ਵੈਟ ਕਰਵਾਕੇ ਤੁਹਾਡੇ ਬਣਦੇ ਬਕਾਏ ਅਤੇ ਤਨਖਾਹਾਂ ਜਾਰੀ ਕਰਵਾ ਦਿੱਤੀਆਂ ਜਾਣਗੀਆਂ | ਇਸ ਮੌਕੇ 3704 ਅਧਿਆਪਕ ਯੂਨੀਅਨ ਦੇ ਆਗੂ ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਮ. ਐੱਸ. ਡੀ. ਸ. ਸ. ਅਤੇ ਐੱਸ. ਐੱਸ. ਐੱਮ. ਡੀ. ਇੰਗਲਿਸ਼ ਮੀਡੀਅਮ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24