ਰਾਮਪੁਰਾ ਫੂਲ, 3 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਪਿਛਲੇ ਦਿਨਾਂ ਦÏਰਾਨ ਪਿੰਡ ਲਹਿਰਾ ਮੁਹੱਬਤ ਵਿਖੇ ਥਰਮਲ ਪਲਾਂਟ ਦੇ ਸੂਏ ਵਿਚੋਂ ਇਕ ਅਣਪਛਾਤੀ ਅÏਰਤ ਦੀ ਲਾਸ਼ ਮਿਲੀ ਸੀ ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਪੁਲਿਸ ਚÏਕੀ ਭੁੱਚੋ ਮੰਡੀ ਤੋਂ ਇਤਲਾਹ ਮਿਲੀ ਕਿ ਥਰਮਲ ਪਲਾਂਟ ਦੇ ਸੂਏ ਵਿੱਚ ਇੱਕ ਜਾਲ ਬਣਿਆ ਹੋਇਆ ਹੈ ਉਸ ਵਿਚ ਇੱਕ ਅਣਪਛਾਤੀ ਅÏਰਤ ਦੀ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਵਰਕਰ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਮਿ੍ਤਕ ਅÏਰਤ ਨੂੰ ਸਹਾਰਾ ਵਰਕਰਾਂ ਨੇ ਪੁਲਿਸ ਦੀ ਮÏਜੂਦਗੀ ਵਿੱਚ ਸੂਏ ਵਿਚੋਂ ਬਾਹਰ ਕੱਢਣ ਉਪਰੰਤ ਲਾਸ਼ 2 ਦਿਨ ਪੁਰਾਣੀ ਜਾਪ ਰਹੀ ਸੀ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਉਸ ਦੀ ਉਮਰ ਤਕਰੀਬਨ 35/40 ਸਾਲ, ਕੱਦ 5 ਫੁੱਟ, ਫਿੱਕੇ ਪੀਲੇ ਰੰਗ ਦਾ ਸੂਟ, ਦੋਨੋਂ ਪੈਰਾਂ ਵਿਚ ਝਾਂਜਰਾਂ, ਖੱਬੇ ਹੱਥ ਦੀਆ ਉਂਗਲਾਂ ਵਿੱਚ 2 ਮੁੰਦਰੀ, ਨੱਕ ਵਿਚ ਵਾਲੀ ਅਤੇ ਖੱਬੀ ਬਾਂਹ ਦੀ ਕਲਾਈ ਤੇ ਅੰਗਰੇਜ਼ੀ ਵਿੱਚ ਵਿੱਕੀ ਲਿਖਿਆ ਹੋਇਆ ਸੀ ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿੱਚ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ ਰੱਖਿਆ ਗਿਆ ਸੀ¢ ਪਰ ਅੱਜ 72 ਘੰਟੇ ਬੀਤ ਜਾਣ ਤੋਂ ਬਾਅਦ ਇਸ ਲਾਸ਼ ਦੀ ਸ਼ਨਾਖ਼ਤ ਨਹੀਂ ਹੋਈ ਪੁਲਿਸ ਚÏਕੀ ਭੁੱਚੋ ਮੰਡੀ ਵਲੋਂ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ-ਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਸਾਡੀ ਸੰਸਥਾ ਨੂੰ ਸੌਂਪ ਦਿੱਤੀ ਗਈ ਅਤੇ ਸਥਾਨਕ ਰਾਮਬਾਗ ਵਿਚ ਵਿਖੇ ਧਾਰਮਿਕ ਦਿਤੀ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ¢ ਇਸ ਮÏਕੇ ਉਪ ਪ੍ਰਧਾਨ ਸੁਖਦੇਵ ਸਿੰਘ ਕਾਲਾ, ਕੇਵਲ ਸਿੰਘ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ, ਸਰਜੀਵਨ ਸਿੰਘ ਆਦਿ ਹਾਜ਼ਰ ਸਨ¢