ਬਠਿੰਡਾ, 7 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿਚ ਸਥਾਨਕ ਬਲਵੰਤ ਗਾਰਗੀ ਆਡੋਟੋਰੀਅਮ ਵਿਚ 'ਜ਼ਿਲ੍ਹਾ ਕਾਰਜਕਰਤਾ ਸੰਮੇਲਨ' ਕਰਵਾਇਆ ਗਿਆ, ਜਿਸ ਵਿਚ ਆਪ ਕਿਸਾਨ ਵਿੰਗ ਦੇ ਸੂਬਾ-ਸਕੱਤਰ ਪਰਮਜੀਤ ਸਿੰਘ ਕੋਟਫੱਤਾ (ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ) ਨੇ ਵੀ ਹਿੱਸਾ ਲਿਆ | ਪਰਮਜੀਤ ਸਿੰਘ ਕੋਟਫੱਤਾ ਨੇ ਦੱਸਿਆ ਕਿ ਇਸ ਮੌਕੇ ਆਪ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵਲੋਂ ਮੁੱਖ ਮੰਤਰੀ ਦੇ ਸਾਹਮਣੇ ਜੋ ਵੀ ਲੋਕ-ਭਲਾਈ ਨਾਲ ਜੁੜੇ ਮਸਲੇ ਰੱਖੇ ਗਏ, ਉਹ ਮੁੱਖ ਮੰਤਰੀ ਵਲੋਂ ਮੌਕੇ 'ਤੇ ਹੀ ਪੂਰੇ ਕੀਤੇ ਗਏ, ਜਦਕਿ ਕੁਝ ਵਿਸ਼ੇਸ਼ ਮਸਲਿਆਂ ਵਾਸਤੇ ਮੁੱਖ ਮੰਤਰੀ ਵਲੋਂ ਇਸ ਮੌਕੇ ਉਪਰ ਮੌਜੂਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਲਿਸੀ/ਡਰਾਫ਼ਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਣ ਲਈ ਹਦਾਇਤ ਕੀਤੀ ਗਈ, ਕਿ ਜਿਵੇਂ ਕਿ ਸ਼ਾਮਲਾਤ ਵਿਚ ਰਹਿ ਰਹੇ ਬਠਿੰੰਡਾ-ਸ਼ਹਿਰ ਦੀ ਵੱਡੀ ਆਬਾਦੀ ਨੂੰ ਮਾਲਕੀ ਹੱਕ ਦੇਣ ਸਬੰਧੀ ਆਦਿ | ਕੋਟਫੱਤਾ ਨੇ ਕਿਹਾ ਕਿ ਇਸ ਵਰਕਰ ਸੰਮੇਲਨ ਨਾਲ ਆਪ ਵਲੰਟੀਅਰਾਂ ਵਿਚ ਭਾਰੀ ਉਤਸ਼ਾਹ ਭਰਿਆ ਗਿਆ ਤੇ ਆਪਣੇ ਮੁੱਖ ਮੰਤਰੀ ਨਾਲ ਹੋਰ ਨੇੜੇ ਤੋਂ ਸਿੱਧੀ ਗੱਲਬਾਤ ਕਰ ਸਕੇ ਹਨ, ਜਿਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਪਾਰਟੀ ਸੰਗਠਨ ਨਾਲ ਅਜਿਹੀ ਮੀਟਿੰਗ ਰੱਖਿਆ ਕਰਨ ਤਾਂ ਜੋ ਵਰਕਰਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਅ ਸੁਣੇ ਜਾ ਸਕਣ ਅਤੇ ਮੌਕੇ 'ਤੇ ਹੀ ਲੋਕਾਂ ਦੇ ਮਸਲਿਆਂ ਦਾ ਵੀ ਨਿਪਟਾਰਾ ਹੁੰਦਾ ਰਹੇ | ਇਨ੍ਹਾਂ ਮੀਟਿੰਗਾਂ ਨਾਲ ਆਪ ਅਹੁਦੇਦਾਰਾਂ ਤੇ ਵਲੰਟੀਅਰਾਂ ਦੇ ਹੌਸਲੇ ਬੁਲੰਦ ਹੋਣਗੇ | ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਆਪ ਪੰਜਾਬ ਦੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ, ਜਿਸ ਲਈ ਪੰਜਾਬ ਦੇ ਲੋਕ ਸੂਬੇ ਵਿਚ ਮੁੜ ਆਪ ਸਰਕਾਰ ਬਣਾਉਣ ਲਈ ਕਾਹਲੇ ਹਨ |