08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮਈ ਅੰਤ ਤੱਕ 1300 ਕਰੋੜ ਰੁਪਏ ਨਾਲ 2120 ਕਿੱਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ- ਸੰਜੀਵ ਅਰੋੜਾ

Ad Position 21
No active advertisement
ਅਜੀਤ ਡੈਸਕ 10-04-2026
ਬਠਿੰਡਾ, 9 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਈ ਮਹੀਨੇ ਦੇ ਅੰਤ ਤੱਕ ਰਾਜ ਦੇ ਸ਼ਹਿਰੀ ਖੇਤਰਾਂ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ 2120 ਕਿੱਲੋਮੀਟਰ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ | ਉਹ ਬਠਿੰਡਾ ਵਿਖੇ ਹੋਈ ਲਘੂ, ਛੋਟੇ ਤੇ ਮੱਧਮ ਉੱਦਮ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ, ਫ਼ਰੀਦਕੋਟ ਤੇ ਫ਼ਾਜ਼ਿਲਕਾ ਦੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ | ਉਨ੍ਹਾਂ ਕਿਹਾ ਕਿ ਲਘੂ, ਛੋਟੇ ਤੇ ਮੱਧਮ ਉੱਦਮ ਉਦਯੋਗਿਕ ਖੇਤਰ ਵਿਚ 30 ਫ਼ੀਸਦੀ ਰੁਜ਼ਗਾਰ ਪ੍ਰਦਾਨ ਕਰਦੇ ਹਨ ਅਤੇ ਦੇਸ਼ ਦੇ ਖੇਤਰ ਵਿਚ 30 ਫ਼ੀਸਦੀ ਜੀ.ਡੀ.ਪੀ. ਵਿਚ ਯੋਗਦਾਨ ਪਾਉਂਦੇ ਹਨ | ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ ਪੰਜਾਬ ਨੇ ਆਪਣੇ ਇਤਿਹਾਸ ਦਾ 60,256 ਕਰੋੜ ਰੁਪਏ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਵੇਖਿਆ ਹੈ ਤੇ ਸਾਲ 2026-27 ਵਿਚ ਰਾਜ 75,000 ਕਰੋੜ ਰੁਪਏ ਦਾ ਟੀਚਾ ਪਾਰ ਕਰ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਤਾਵਰਨ ਲਈ ਅਨੁਕੂਲ ਹਰੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਉਦਯੋਗਿਕ ਨੀਤੀ 2026 ਜਾਰੀ ਕੀਤੀ ਹੈ, ਜਿਸ ਰਾਹੀਂ ਪਰਾਲੀ ਦਾ ਇਸਤੇਮਾਲ ਕਰਨ ਵਾਲੇ ਪਲਾਂਟ ਸਥਾਪਤ ਕਰਨ ਵਾਲੇ ਉਦਯੋਗਾਂ ਨੂੰ ਸਰਕਾਰ ਵਲੋਂ ਵੱਡੀ ਸਬਸਿਡੀ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ | ਅਰੋੜਾ ਨੇ ਕਿਹਾ ਕਿ ਛੇਤੀ ਪੀ.ਐਸ.ਆਈ.ਈ.ਸੀ. ਰਾਹੀਂ ਉਦਯੋਗਿਕ ਮਨਜ਼ੂਰੀਆਂ ਆਨਲਾਈਨ ਹੋ ਜਾਣਗੀਆਂ, ਉਦਯੋਗਪਤੀ ਅਨੁਮਤੀਆਂ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਨੂੰ ਆਨਲਾਈਨ ਹੀ ਜਵਾਬ ਮਿਲੇਗਾ | ਬਠਿੰਡਾ ਫੋਕਲ ਪੁਆਇੰਟ ਦੇ ਵਿਕਾਸ ਬਾਰੇ ਅਰੋੜਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 16 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ 'ਚੋਂ 13 ਕਰੋੜ ਦੇ ਕੰਮ ਅਲਾਟ ਹੋ ਚੁਕੇ ਹਨ ਅਤੇ ਬਾਕੀ 3 ਕਰੋੜ ਦੇ ਕੰਮ ਵੀ ਛੇਤੀ ਅਲਾਟ ਹੋ ਜਾਣਗੇ | ਉਨ੍ਹਾਂ ਉਦਯੋਗਪਤੀਆਂ ਨੂੰ ਦੱਸਿਆ ਕਿ ਹਲਵਾਰਾ ਏਅਰਪੋਰਟ ਤੋਂ ਫਲਾਈਟਾਂ ਸ਼ੁਰੂ ਹੋਣ ਨਾਲ ਮਾਲਵਾ ਖੇਤਰ ਦਾ ਕਾਰੋਬਾਰ ਵੱਡਾ ਬੂਸਟ ਪਾ ਜਾਵੇਗਾ | ਅਰੋੜਾ ਨੇ ਕਿਹਾ ਕਿ ਉਦਯੋਗਿਕ ਨੀਤੀ 2026 ਨੇ ਉਨ੍ਹਾਂ ਕਾਰੋਬਾਰੀ ਖੇਤਰਾਂ ਨੂੰ ਵੀ ਸਰਲ ਬਣਾ ਦਿੱਤਾ ਹੈ ਜੋ ਪਹਿਲਾਂ ਉਦਯੋਗ ਦੇ ਦਾਇਰੇ ਵਿਚ ਨਹੀਂ ਆਉਂਦੇ ਸਨ, ਜਿਸ ਵਿਚ ਫ਼ਿਲਮ ਕਾਰੋਬਾਰ ਅਤੇ ਪ੍ਰਾਹੁਣਾਚਾਰੀ ਖੇਤਰ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਾਤਾਵਰਨ ਲਈ ਅਨੁਕੂਲ ਪ੍ਰੋਜੈਕਟਾਂ ਜਿਵੇਂ ਜ਼ੀਰੋ ਲਿਕਵਿਡ ਡਿਸਚਾਰਜ 'ਤੇ 10 ਕਰੋੜ ਰੁਪਏ ਤੱਕ ਸਬਸਿਡੀ ਦੇ ਰਹੀ ਹੈ ਤੇ ਪਰਾਲੀ ਦਾ ਇਸਤੇਮਾਲ ਕਰਕੇ ਬਾਇਲਰ ਲਗਾਉਣ ਵਾਲੇ ਉਦਯੋਗਾਂ ਨੂੰ 7.5 ਕਰੋੜ ਰੁਪਏ ਸਬਸਿਡੀ ਮਿਲੇਗੀ | ਇਸ ਮੌਕੇ ਪੰਜਾਬ ਉਦਯੋਗ ਤੇ ਵਪਾਰ ਵਿਭਾਗ ਦੇ ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਵਿਧਾਇਕ ਬਲਕਾਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਮੇਅਰ ਪਦਮਜੀਤ ਸਿੰਘ ਮਹਿਤਾ, ਨੀਲ ਗਰਗ ਚੇਅਰਮੈਨ, ਅਮਰਦੀਪ ਸਿੰਘ ਰਾਜਨ
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੇਰਗੜ੍ਹ ਤੋਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਈ ਨੌਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਿਲ-ਵਿਧਾਇਕਾ ਪ੍ਰੋਫ... ਅਗਲੀ ਖ਼ਬਰ ਰਸੋਈ ਗੈਸ ਸਿਲੰਡਰ ਨਾ ਮਿਲਣ ਤੋਂ ਅੱਕੇ ਲੋਕਾਂ ਨੇ ਕਿਸਾਨ ਜਥੇਬੰਦੀ ਦੀ ਅਗਵਾਈ 'ਚ ਦਿੱਤੀ ਸੰਘਰਸ਼ ਵਿੱਢਣ ਦੀ ਚਿਤਾਵਨੀ...
Ad Position 24