11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਸਹਾਇਕ ਥਾਣੇਦਾਰ ਰਜਿੰਦਰਪਾਲ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਬਠਿੰਡਾ, 12 ਅਪ੍ਰੈਲ (ਪ.ਪ.)-ਸਹਾਇਕ ਥਾਣੇਦਾਰ ਰਜਿੰਦਰਪਾਲ ਸਿੰਘ ਪੰਜਾਬ ਪੁਲਿਸ ਵਿਚ 36 ਸਾਲ 7 ਮਹੀਨੇ ਅਤੇ 9 ਦਿਨ ਆਪਣੀਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਬਠਿੰਡਾ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਹੋਏ ਹਨ | ਜਿਨ੍ਹਾਂ ਨੂੰ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ, ਦੋਸਤਾ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਰਜਿੰਦਰਪਾਲ ਸਿੰਘ ਨੇ ਥਾਣੇਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਗੁਰਦੀਪ ਕੌਰ ਦੀ ਕੁੱਖੋਂ 18 ਮਾਰਚ 1968 ਨੂੰ ਬਠਿੰਡਾ ਵਿਖੇ ਜਨਮ ਲਿਆ | ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਮਿਤੀ 23 ਮਈ 1989 ਨੂੰ ਪੰਜਾਬ ਪੁਲਿਸ ਵਿਭਾਗ ਵਿਚ ਕਾਂਸਟੇਬਲ ਵਜੋਂ ਭਰਤੀ ਹੋਏ | ਉਨ੍ਹਾਂ ਨੇ ਆਪਣੀ ਪੂਰੀ ਸੇਵਾ ਤਨਦੇਹੀ ਨਾਲ ਕੀਤੀ ਅਤੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਦੇ ਆਪਣੀ ਸੇਵਾ ਨਿਭਾਉਂਦੇ ਹੋਏ ਜ਼ਿਆਦਾ ਸਮਾਂ ਬਤੌਰ ਮੁੱਖ ਰੀਡਰ ਵੱਖ ਵੱਖ ਆਈ.ਪੀ.ਐੱਸ. ਅਤੇ ਪੀ.ਪੀ.ਐੱਸ. ਅਫ਼ਸਰਾਂ ਨਾਲ ਡਿਊਟੀ ਨਿਭਾਈ ਗਈ | ਇਸ ਤੋਂ ਇਲਾਵਾ ਉਨ੍ਹਾਂ ਨੇ ਸਾਂਝ ਕੇਂਦਰ ਵਿਖੇ ਕਾਫ਼ੀ ਸਮਾਂ ਆਪਣੀਆਂ ਸੇਵਾਵਾਂ ਦਿੱਤੀਆਂ | ਉਨ੍ਹਾਂ ਦੀ ਮੌਜੂਦਾ ਤਾਇਨਾਤੀ ਬਤੌਰ ਮੁੱਖ ਰੀਡਰ ਡੀ.ਐੱਸ.ਪੀ. ਕਮਾਂਡ ਸੈਂਟਰ ਬਠਿੰਡਾ ਵਜੋਂ ਨਿਭਾ ਕੇ ਆਪਣੀ 58 ਸਾਲ ਦੀ ਉਮਰ ਵਿਚ ਸੇਵਾ ਪੂਰੀ ਕਰਨ ਉਪਰੰਤ ਸੇਵਾਮੁਕਤ ਹੋਏ ਹਨ | ਬਠਿੰਡਾ ਪੁਲਿਸ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਇਸ ਅਵਸਰ ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆ | ਉਹ ਆਪਣੀ ਡਿਊਟੀ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ, ਜਿਸ ਲਈ ਰਜਿੰਦਰਪਾਲ ਸਿੰਘ ਨੂੰ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ | ਰਜਿੰਦਰਪਾਲ ਸਿੰਘ ਆਪਣੀ ਜੀਵਨ ਸਾਥੀ ਪਰਮਜੀਤ ਕੌਰ ਥਿੰਦ ਨਾਲ ਬਠਿੰਡਾ 'ਚ ਆਪਣਾ ਜੀਵਨ ਬਸਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਕ ਪੁੱਤਰ ਦਿਲਪ੍ਰੀਤ ਸਿੰਘ ਥਿੰਦ ਜੋ ਕਿ ਕੈਨੇਡਾ ਵਿਖੇ ਰਹਿ ਰਹੇ ਹਨ, ਜਦਕਿ ਇਕ ਪੁੱਤਰ ਲਵਪ੍ਰੀਤ ਸਿੰਘ ਥਿੰਦ ਆਈਲੈਟਸ ਅਤੇ ਇਮੀਗੇ੍ਰਸ਼ਨ ਐੱਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਸਮਾਜਸੇਵੀ ਵਜੋਂ ਸਮਾਜ ਵਿਚ ਸੇਵਾਵਾਂ ਨਿਭਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਜੇ ਐੱਮ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਸਾਬਕਾ ਸੈਨਿਕ ਵਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਅਤੇ ਤਿੰਨ ਬਲਾਕਾਂ ਦੇ ਪ੍ਰਧਾਨ ਨਿਯੁਕਤ
Ad Position 24