11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜੇ ਐੱਮ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਭਗਤਾ ਭਾਈਕਾ, 12 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜੇ ਦੌਰਾਨ ਸਥਾਨਿਕ ਸ਼ਹਿਰ ਦੇ ਨਾਮੀ ਜੇ ਐੱਮ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਬਲਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਸਾਂਝਗੀਤ ਪੁੱਤਰੀ ਪਿ੍ਤਪਾਲ ਨੇ 90.16 ਫੀਸਦੀ, ਜੈਸਮੀਨ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ 89.33 ਫੀਸਦੀ, ਕਰਮਵੀਰ ਕੌਰ ਪੁੱਤਰੀ ਬਹਾਦਰ ਸਿੰਘ ਨੇ 89.33 ਫੀਸਦੀ, ਜੋਤੀ ਰਾਣੀ ਪੁੱਤਰੀ ਰਾਜ ਕੁਮਾਰ ਨੇ 88.33 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ ਹੈ | ਪਿ੍ੰਸੀਪਲ ਬਲਜਿੰਦਰ ਕੌਰ ਨੇ ਦੱਸਿਆ ਕਿ ਕਲਾਸ ਦੇ ਬਾਕੀ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਸਕੂਲ ਦੇ ਸਮੂਹ ਸਟਾਫ ਗਗਨਦੀਪ ਸਿੰਘ, ਅਨਿਲ ਕੁਮਾਰ, ਸੁਰਿੰਦਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਕਮਲਦੀਪ ਕੌਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗੇ ਭਵਿੱਖ ਦੇ ਹੋਣਹਾਰ ਬਰਖੁਰਦਾਰੋ ਇਸ ਤਰ੍ਹਾਂ ਮਿਹਨਤ ਕਰਕੇ ਹੋਰ ਤਰੱਕੀਆਂ ਪ੍ਰਾਪਤ ਕਰਨ ਲਈ ਪਧੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਡੈਨਮਾਰਕ ਤੱਕ : ਐਚਪੀਵੀ ਨਾਲ ਸੰਬੰਧਿਤ ਗਲਤ ਜਾਣਕਾਰੀ 'ਤੇ ਖੋਜ ਨੂੰ ਵਿਸ਼ਵ... ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਸਹਾਇਕ ਥਾਣੇਦਾਰ ਰਜਿੰਦਰਪਾਲ ਸਿੰਘ <br/>
Ad Position 24