ਬਠਿੰਡਾ, 12 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਇੰਟਰਵੇਂਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ (ਆਈ.ਡੀ.ਈ.ਐਲ.) ਦੇ ਸੰਸਥਾਪਕ ਡਾ. ਰੂਬਲ ਕਨੋਜ਼ੀਆ ਅਤੇ ਉਨ੍ਹਾਂ ਦੀ ਪੀਐਚ.ਡੀ. ਵਿਦਿਆਰਥਣ ਸੁਸ਼੍ਰੀ ਰਕਤੀਮਾ ਗੁਪਤਾ ਨੇ ਇੱਕ ਮਹੱਤਵਪੂਰਨ ਅਕਾਦਮਿਕ ਉਪਲਬਧੀ ਹਾਸਲ ਕੀਤੀ ਹੈ¢ ਉਨ੍ਹਾਂ ਦਾ ਖੋਜ ਪੇਪਰ ਡੈਨਮਾਰਕ ਦੇ ਓਡੈਂਸ ਵਿਖੇ ਸਥਿਤ ਯੂਨੀਵਰਸਿਟੀ ਆਫ਼ ਸਦਰਨ ਡੈਨਮਾਰਕ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸਿਹਤ ਸੰਚਾਰ ਸੰਮੇਲਨ ਵਿਚ ਪੇਸ਼ ਕਰਨ ਲਈ ਚੁਣਿਆ ਗਿਆ ਹੈ¢ ਭਾਰਤ ਵਿਚ ਐਚਪੀਵੀ ਟੀਕਾਕਰਨ ਦੇ ਰਾਸ਼ਟਰੀ ਪ੍ਰੋਗਰਾਮ ਦੇ ਪ੍ਰਸੰਗ ਵਿਚ, ਇਹ ਖੋਜ ਸਮਾਜ ਵਿਚ ਫੈਲੀ ਗਲਤ ਜਾਣਕਾਰੀ ਨੂੰ ਦੂਰ ਕਰਨ ਅਤੇ ਜਾਗਰੂਕਤਾ ਵਧਾਉਣ ਰਾਹੀਂ ਕੈਂਸਰ ਰੋਕਥਾਮ ਦੇ ਯਤਨਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਏਗੀ¢ ਪਰਸੀਵਡ ਬੈਰੀਅਰਜ਼ ਟੂ ਐਚਪੀਵੀ ਪਿ੍ਵੈਂਟਿਵ ਕੇਅਰ ਅਮੰਗ ਸੈਕਸ਼ੁਅਲ ਐਂਡ ਜੈਂਡਰ ਮਾਈਨੋਰਿਟੀਜ਼ ਇਨ ਇੰਡੀਆ : ਏ ਕਵਾਲਿਟੇਟਿਵ ਐਕਸਪਲੋਰੇਸ਼ਨ ਸਿਰਲੇਖ ਹੇਠ ਕੀਤੀ ਖੋਜ ਵਿਚ ਦਰਸਾਇਆ ਗਿਆ, ਕਿ ਐਚਪੀਵੀ ਬਾਰੇ ਜਾਗਰੂਕਤਾ ਦੀ ਘਾਟ, ਟੀਕੇ ਸੰਬੰਧੀ ਅਧੂਰੀ ਜਾਣਕਾਰੀ, ਆਰਥਿਕ ਰੁਕਾਵਟਾਂ, ਸਮਾਵੇਸ਼ੀ ਸਿਹਤ ਸੇਵਾਵਾਂ ਦੀ ਸੀਮਿਤ ਉਪਲਬਧਤਾ ਅਤੇ ਜਨ-ਸਾਧਾਰਨ ਵਿਚ ਫੈਲੀ ਗਲਤ ਜਾਣਕਾਰੀ, ਐਚਪੀਵੀ ਤੋਂ ਬਚਾਅ ਵਿਚ ਵੱਡੀਆਂ ਰੁਕਾਵਟਾਂ ਹਨ¢ ਇਸ ਮੌਕੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਡਾ. ਰੂਬਲ ਕਨੋਜ਼ੀਆ ਅਤੇ ਸੁਸ਼੍ਰੀ ਰਕਤੀਮਾ ਗੁਪਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਈ.ਡੀ.ਈ.ਐਲ. ਲੈਬ ਵਲੋਂ ਸਿਹਤ ਸੰਚਾਰ ਦੇ ਖੇਤਰ ਵਿਚ ਹੋ ਰਹੀ ਖੋਜ ਦਰਸਾਉਂਦੀ ਹੈ ਕਿ ਸਮਾਜਿਕ ਵਿਗਿਆਨ ਦੀ ਖੋਜ ਨਾ ਸਿਰਫ਼ ਸਮਾਜਿਕ ਚੁਣÏਤੀਆਂ ਦਾ ਹੱਲ ਪੇਸ਼ ਕਰਦੀ ਹੈ, ਸਗੋਂ ਨੀਤੀ-ਨਿਰਮਾਣ ਅਤੇ ਵਿਸ਼ਵ ਪੱਧਰੀ ਅਕਾਦਮਿਕ ਚਰਚਾ ਵਿਚ ਯੋਗਦਾਨ ਪਾਉਂਦੀ ਹੈ¢ ਡਾ. ਰੂਬਲ ਕਨੋਜ਼ੀਆ ਨੇ ਦੱਸਿਆ ਕਿ ਆਈ.ਡੀ.ਈ.ਐਲ. ਲੈਬ ਦੇਸ਼ ਦੀਆਂ ਪਹਿਲੀਆਂ ਪ੍ਰਯੋਗਾਤਮਿਕ ਲੈਬਾਂ ਵਿਚੋਂ ਇੱਕ ਹੈ, ਜੋ ਜਨ ਸੰਚਾਰ ਦੇ ਖੇਤਰ ਵਿਚ ਰੈਂਡਮਾਈਜ਼ਡ ਕੰਟਰੋਲ ਟਰਾਇਲਜ਼ (ਆਰ.ਸੀ.ਟੀ) ਅਤੇ ਕਵਾਜ਼ੀ-ਐਕਸਪੇਰੀਮੈਂਟਲ ਖੋਜ ਲਈ ਸਮਰਪਿਤ ਹੈ¢ ਇਹ ਉਪਲਬਧੀ ਸੀਯੂ ਪੰਜਾਬ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੀ ਵਧਦੀ ਅਕਾਦਮਿਕ ਸੇ੍ਰਸ਼ਠਤਾ ਅਤੇ ਵਿਸ਼ਵ ਪੱਧਰੀ ਖੋਜ ਭਾਗੀਦਾਰੀ ਨੂੰ ਵੀ ਦਰਸਾਉਂਦੀ ਹੈ¢
ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਡੈਨਮਾਰਕ ਤੱਕ : ਐਚਪੀਵੀ ਨਾਲ ਸੰਬੰਧਿਤ ਗਲਤ ਜਾਣਕਾਰੀ 'ਤੇ ਖੋਜ ਨੂੰ ਵਿਸ਼ਵ ਪੱਧਰੀ ਮਾਨਤਾ
ਅਜੀਤ ਡੈਸਕ
13-04-2026