ਬਠਿੰਡਾ, 12 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ/ਲਹਿਰਾ ਥਰਮਲ ਦੀ ਮੀਟਿੰਗ ਪੈਨਸ਼ਨ ਭਵਨ ਬਠਿੰਡਾ ਵਿਖੇ ਹੇਠ ਹੋਈ, ਜਿਸ ਦੌਰਾਨ ਸੂਬੇ ਦੇ ਬਿਜਲੀ ਮੰਤਰੀ ਦੇ ਘਰ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਰੂਪ-ਰੇਖਾ ਉਲੀਕੀ ਗਈ | ਇਸ ਮੌਕੇ ਸੀਤਾ ਰਾਮ ਸੇਵਾਮੁਕਤ ਜੁਆਇੰਟ ਸੈਕਟਰੀ ਲਹਿਰਾ ਮੁਹੱਬਤ ਥਰਮਲ, ਸੁਖਜੀਤ ਸਿੰਘ ਸੇਵਾਮੁਕਤ ਜੇ.ਈ. ਅਤੇ ਜਗਦੀਸ਼ ਰਾਏ ਜਿੰਦਲ ਸੀਨੀਅਰ ਸਹਾਇਕ ਦਾ ਜਥੇਬੰਦੀ 'ਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਬਰਾੜ, ਗੁਰਮੇਲ ਸਿੰਘ, ਸਰੇਸ਼ ਕੁਮਾਰ ਸੇਤੀਆ, ਸੂਬਾ ਸਿੰਘ ਮੱਤਾ, ਕਰਤਾਰ ਸਿੰਘ ਬਰਾੜ, ਠਾਣਾ ਸਿੰਘ ਧਾਲੀਵਾਲ ਕੈਨੇਡਾ, ਲਛਮਣ ਸਿੰਘ ਕਸਬਾ, ਰਣਜੀਤ ਸਿੰਘ ਮੰਨਣ, ਸੰਪੂਰਨ ਸਿੰਘ ਸਾਬਕਾ ਪ੍ਰਧਾਨ ਨੇ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ, ਜਿਸ ਦੇ ਰੋਸ ਵਜੋਂ 18 ਅਪ੍ਰੈਲ ਨੂੰ ਲੁਧਿਆਣਾ ਵਿਖੇ ਸੂਬੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਡਿਜੀਟਲ ਅਲਾਈਵ ਸਰਟੀਫਿਕੇਟ ਭਰਵਾਉਣ ਲਈ ਰਕੇਸ਼ ਕੁਮਾਰ ਸੇਵਾਮੁਕਤ ਸੁਪਰਡੈਂਟ ਲਹਿਰਾ ਮੁਹੱਬਤ ਅਤੇ ਸ਼ੇਰ ਸਿੰਘ ਯੂ.ਡੀ.ਸੀ. ਪੈਨਸ਼ਨ ਪੇਅ ਦਫ਼ਤਰ ਪੱਛਮੀ ਜੋਨ ਦਾ ਧੰਨਵਾਦ ਕੀਤਾ |