ਬਠਿੰਡਾ 12 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਹਾਰਾ ਜਨ ਸੇਵਾ ਸੰਸਥਾ ਜੋ ਮਨੁੱਖਤਾ ਨੂੰ ਸਮਰਪਿਤ ਵਲੋਂ ਮਾਨਵਤਾ ਦੀ ਭਲਾਈ ਲਈ ਵਚਨਬੱਧ ਹੈ ਪਿਛਲੇ ਕਈ ਦਿਨਾਂ ਤੋਂ ਚਾਰ ਬੇਸਹਾਰਾ ਵਿਅਕਤੀ ਜੋ ਸਿਵਲ ਹਸਪਤਾਲ ਦੇ ਬਿਸਤਰਿਆਂ 'ਤੇ ਪਏ ਹਨ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ | ਉਹ ਆਪਣੀ ਬੇਬਸੀ 'ਤੇ ਦੁਖੀ, ਲਾਚਾਰ ਵਿਅਕਤੀਆਂ ਬਾਰੇ ਪਤਾ ਲੱਗਣ 'ਤੇ ਸਮਾਜ ਸੇਵਾ ਵਿਚ ਕੰਮ ਕਰਨ ਵਾਲੀ ਸਹਾਰਾ ਜਨ ਸੇਵਾ ਦੇ ਵਰਕਰ ਇਨ੍ਹਾਂ ਸਾਰੇ ਲੋਕਾਂ ਦਾ ਸਹਾਰਾ ਬਣਕੇ ਉਨ੍ਹਾਂ ਦਾ ਇਲਾਜ ਖ਼ਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ | ਸਹਾਰਾ ਜਨ ਸੇਵਾ ਟੀਮ, ਸੰਦੀਪ ਗਿੱਲ, ਵਿੱਕੀ ਕੁਮਾਰ, ਟੇਕਚੰਦ, ਪ੍ਰਧਾਨ ਗੌਤਮ ਗੋਇਲ, ਸਾਰੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ਅਤੇ ਚਾਹ, ਨਾਸ਼ਤੇ, ਦਿਨ ਵਿਚ ਦੋ ਵਾਰ ਦੇ ਖਾਣੇ ਦਾ ਪ੍ਰਬੰਧ ਕਰਦੇ ਹਨ ਅਤੇ ਉਨ੍ਹਾਂ ਦੀ ਸਫਾਈ ਦਾ ਵੀ ਪ੍ਰਬੰਧ ਕਰਦੇ ਹਨ | ਪਿਛਲੇ ਕਈ ਦਿਨਾਂ ਤੋਂ ਦਾਖਲ ਰਾਮ ਅਵਤਾਰ ,ਜੀਤ ਕੁਮਾਰ ਮਾਨਸਿਕ ਮਰੀਜ਼ ਅਤੇ ਤੇਜਾ ਸਿੰਘ ਵਾਸੀ ਸੰਗਤ, ਭੀਮ ਚੰਦ ਵਾਸੀ ਲੁਧਿਆਣਾ, ਜੋ ਅਧਰੰਗ ਤੋਂ ਪੀੜ੍ਹਤ ਹੈ, ਸਹਾਰਾ ਵਰਕਰਾਂ ਦੀ ਟੀਮ ਸਵੇਰ ਤੋਂ ਰਾਤ ਤੱਕ ਸੇਵਾ, ਦੇਖਭਾਲ ਅਤੇ ਇਲਾਜ ਦੀ ਜ਼ਿੰਮੇਵਾਰੀ ਸਮਝਦੇ ਹਨ ਸਹਾਰਾ ਦੇ ਬਾਨੀ ਵਿਜੇ ਗੋਇਲ ਨੇ ਕਿਹਾ ਕਿ ਸਿਵਲ ਹਸਪਤਾਲ ਚ ਦਾਖਲ ਮਰੀਜ਼ਾਂ ਉਨ੍ਹਾਂ ਸਾਰੇ ਬੇਸਹਾਰਾ ਲੋਕਾਂ ਜਾਂ ਗਰੀਬ ਲੋਕਾਂ ਦੀ ਸੇਵਾ, ਦੇਖਭਾਲ ਅਤੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ, ਮਰੀਜ਼ਾਂ ਦਾ ਇਲਾਜ ਆਰਥੋਪੈਡਿਕ ਸਰਜਨ ਡਾ: ਧੀਰਜ ਗੋਇਲ, ਡਾ. ਦੀਪਕ, ਡਾ. ਗਗਨ ਕਰ ਰਹੇ ਹਨ | ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਬਾਂਸਲ ਸਹਾਰਾ ਨੂੰ ਵਿਸ਼ੇਸ਼ ਸਮਰਥਨ ਦਿੰਦੇ ਹਨ | ਗੌਤਮ ਗੋਇਲ ਨੇ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ, ਸਹਾਰਾ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਜਾਵੇਗਾ | ਜ਼ਿਕਰਯੋਗ ਹੈ ਕਿ ਸਹਾਰਾ ਜਨ ਸੇਵਾ ਟੀਮ ਹਸਪਤਾਲ ਦੇ ਸਾਰੇ ਬੇਸਹਾਰਾ ਮਰੀਜ਼ਾਂ ਨੂੰ ਨਹਾਉਣ ਦੀ ਸੇਵਾ ਕਰਨ ਲਈ ਤੱਤਪਰ ਹੈ |