17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਕਾਸ਼ੀ ਯੂਨੀਵਰਸਿਟੀ ਦਾ 9 ਰੋਜ਼ਾ ਮੁੱਢਲੀ ਸਹਾਇਤਾ ਅਤੇ ਸਿੱਖਿਆ ਜਾਗਰੂਕਤਾ ਕੈਂਪ ਸਮਾਪਤ

Ad Position 21
No active advertisement
ਅਜੀਤ ਡੈਸਕ 17-04-2026
ਤਲਵੰਡੀ ਸਾਬੋ, 16 ਅਪ੍ਰੈਲ (ਰਵਜੋਤ ਸਿੰਘ ਰਾਹੀ)- ਖ਼ਾਲਸਾ ਸਾਜਨਾ ਦਿਵਸ 'ਵਿਸਾਖੀ' ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਦੀ ਸੇਵਾ ਲਈ 8 ਅਪ੍ਰੈਲ ਨੂੰ ਸ਼ੁਰੂ ਕੀਤਾ ਗਿਆ 9 ਰੋਜ਼ਾ ਵਿਸ਼ੇਸ਼ ਸਿੱਖਿਆ ਜਾਗਰੂਕਤਾ ਅਤੇ ਮੁੱਢਲੀ ਸਹਾਇਤਾ ਕੈਂਪ ਅੱਜ ਸਮਾਪਤ ਹੋ ਗਿਆ¢ ਕੈਂਪ ਵਿਚ ਵਾਈਸ ਚਾਂਸਲਰ ਪ੍ਰੋ. ਡਾ. ਜਗਤਾਰ ਸਿੰਘ ਧੀਮਾਨ, ਡਾਇਰੈਕਟਰ ਕੈਂਪਸ ਡਾ.ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ ਦਾਖ਼ਲੇ ਡਾ.ਗੁਰਪ੍ਰੀਤ ਸਿੰਘ, ਕੈਂਪ ਕੁਆਰਡੀਨੇਟਰ ਡਾ. ਗੁਰਜੀਤ ਸਿੰਘ ਖ਼ਾਲਸਾ, ਡਾ. ਦੀਪਕ, ਡਾ. ਅਮਨ, ਸੰਤ ਬਾਬਾ ਲਾਲ ਦਾਸ, ਫੈਕਲਟੀ ਮੈਂਬਰਾਂ, ਅਧਿਕਾਰੀਆਂ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ¢ ਵਾਈਸ ਚਾਂਸਲਰ (ਡਾ.) ਧੀਮਾਨ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਾਡੇ ਅੰਦਰ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਸਾਨੂੰ ਕਰਮ-ਕਾਡਾਂ ਅਤਿ ਵਹਿਮਾਂ-ਭਰਮਾਂ ਤੋ ਬਚਾਉਂਦਾ ਹੈ¢ ਉਨ੍ਹਾਂ ਸ਼ਰਧਾਲੂਆਂ ਦੀ ਨਿਸ਼ਕਾਮ ਸੇਵਾ ਲਈ ਲਗਾਏ ਗਏ ਕੈਂਪ ਦÏਰਾਨ 'ਵਰਸਿਟੀ ਪ੍ਰਬੰਧਕਾਂ ਅਤੇ ਅਧਿਕਾਰੀਆਂ ਵਲੋਂ ਕੀਤੀ ਗਈ ਸੇਵਾ ਨੂੰ ਮਨੁੱਖਤਾ ਦੀ ਸੇਵਾ ਕਿਹਾ¢ ਡਾਇਰੈਕਟਰ ਕੈਂਪਸ ਡਾ. ਸਿੱਧੂ ਨੇ ਦੱਸਿਆ ਕਿ 'ਵਰਸਿਟੀ ਦੇ ਵਲੰਟੀਅਰਾਂ ਵਲੋਂ ਲੋੜ ਪੈਣ 'ਤੇ ਸਾਲ ਵਿੱਚ ਤਿੰਨ-ਚਾਰ ਸਵੈ-ਇੱਛੁਕ ਖ਼ੂਨਦਾਨ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ¢ ਜਿਸ ਕਾਰਨ ਕਈ ਵਡਮੁੱਲੀਆਂ ਜਾਨਾਂ ਬਚ ਜਾਂਦੀਆਂ ਹਨ¢ ਡਾਇਰੈਕਟਰ ਦਾਖ਼ਲੇ ਡਾ. ਸਿੰਘ ਨੇ ਦੱਸਿਆ ਕਿ ਕੈਂਪ ਵਿਚ ਸ਼ਰਧਾਲੂਆਂ ਨੂੰ ਜੀ.ਕੇ.ਯੂ.ਵਿਖੇ ਚਲਾਏ ਜਾ ਰਹੇ 100 ਤੋਂ ਵੱਧ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਦਾ ਉਚੇਰੀ ਅਤੇ ਮਿਆਰੀ ਸਿੱਖਿਆ ਲਈ ਮਾਰਗ ਦਰਸ਼ਨ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ 'ਵਰਸਿਟੀ ਵਲੋਂ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮਿਆਂ ਨੂੰ ਦਰਸਾਉਂਦੇ 20000 ਕੰਲੈਡਰ ਵੀ ਸ਼ਰਧਾਲੂਆਂ ਨੂੰ ਵੰਡੇ ਗਏ¢ ਉਨ੍ਹਾਂ ਵਿਸਾਖੀ ਮÏਕੇ ਦਾਖ਼ਲੇ ਦੇ ਚਾਹਵਾਨਾਂ ਲਈ ਯੂਨੀਵਰਸਿਟੀ ਵਲੋਂ ਵਿਸ਼ੇਸ਼ ਰਿਆਇਤਾਂ ਦਾ ਵੀ ਜ਼ਿਕਰ ਕੀਤਾ¢ ਕੈਂਪ ਕੁਆਰਡੀਨੇਟਰ ਡਾ. ਖ਼ਾਲਸਾ ਨੇ ਦੱਸਿਆ ਕਿ ਕੈਂਪ ਵਿਚ 5000 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਨ੍ਹਾਂ ਦੇ ਬੀ.ਪੀ.ਚੈੱਕਅਪ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ¢ ਵੱਖ-ਵੱਖ ਦਿਨਾਂ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਮੋਹਨ ਸਿੰਘ ਬੰਗੀ, ਜਗਸੀਰ ਸਿੰਘ ਮਾਂਗੇਆਣਾ, ਮੈਨੇਜਰ ਤਖ਼ਤ ਸਾਹਿਬ ਨਰਿੰਦਰ ਸਿੰਘ ਤੋਂ ਇਲਾਵਾ ਇਲਾਕਿਆਂ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਕੈਂਪ ਦਾ ਦÏਰਾ ਕੀਤਾ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ 17 ਦਿਨਾਂ ਤੋਂ ਮਹਿਰਾਜ ਦੇ ਨਵੇਂ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਸੜੀਆਂ, ਪ੍ਰਸ਼ਾਸਨ ਸੁੱਤਾ ਅਗਲੀ ਖ਼ਬਰ ਜ਼ਿਲ੍ਹਾ ਬਠਿੰਡਾ 'ਚੋਂ ਤੀਜੇ ਸਥਾਨ 'ਤੇ ਆਉਣ ਵਾਲੀ ਲਕਸ਼ਿਤਾ ਨੂੰ ਵਿਧਾਇਕ ਮਾ. ਜਗਸੀਰ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਧਿ...
Ad Position 24