17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

17 ਦਿਨਾਂ ਤੋਂ ਮਹਿਰਾਜ ਦੇ ਨਵੇਂ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਸੜੀਆਂ, ਪ੍ਰਸ਼ਾਸਨ ਸੁੱਤਾ

Ad Position 21
No active advertisement
ਅਜੀਤ ਡੈਸਕ 17-04-2026
ਮਹਿਰਾਜ, 16 ਅਪ੍ਰੈਲ (ਸੁਖਪਾਲ ਮਹਿਰਾਜ)- ਨਵੇਂ ਟਰੀਟਮੈਂਟ ਪਲਾਂਟ ਮਹਿਰਾਜ ਦੀ ਲਾਪਰਵਾਹੀ ਹੁਣ ਵੱਡੇ ਖ਼ਤਰੇ ਦਾ ਸੰਕੇਤ ਦੇ ਰਹੀ ਹੈ¢ ਪਿਛਲੇ ਲਗਭਗ 17 ਦਿਨਾਂ ਤੋਂ ਪਲਾਂਟ ਦੀਆਂ ਚਾਰਾਂ ਮੋਟਰਾਂ ਸੜੀਆਂ ਪਈਆਂ ਹਨ, ਪਰ ਹਾਲੇ ਤੱਕ ਨਾ ਤਾਂ ਮੁਰੰਮਤ ਹੋਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਗੰਭੀਰਤਾ ਨਾਲ ਧਿਆਨ ਦਿੱਤਾ ਹੈ¢ ਇਹ ਮੋਟਰਾਂ ਪਿੰਡ ਦਾ ਗੰਦਲਾ ਪਾਣੀ ਟਰੀਟਮੈਂਟ ਪਲਾਂਟ ਰਾਹੀਂ ਅੱਗੇ ਡਰੇਨ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ¢ ਮੋਟਰਾਂ ਦੇ ਬੰਦ ਹੋਣ ਕਾਰਨ ਪੂਰਾ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਹਾਲਾਤ ਖ਼ਰਾਬ ਹੋਣ ਦੇ ਪੂਰੇ ਆਸਾਰ ਬਣ ਰਹੇ ਹਨ¢ ਇਸ ਤਰ੍ਹਾਂ ਦੇ ਮਾਮਲਿਆਂ 'ਚ ਪੰਪ ਜਾਂ ਮੋਟਰਾਂ ਖ਼ਰਾਬ ਹੋਣ ਨਾਲ ਸੀਵਰੇਜ ਪ੍ਰਣਾਲੀ ਸਿੱਧੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ¢ ਹਾਲਾਂਕਿ ਅਜੇ ਤੱਕ ਨਗਰ ਵਿਚ ਗੰਦੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਨਹੀਂ ਬਣੀ, ਪਰ ਹਾਲਾਤ ਤੇਜ਼ੀ ਨਾਲ ਖ਼ਰਾਬ ਹੋ ਰਹੇ ਹਨ¢ ਜੇ ਇਕ-ਦੋ ਦਿਨਾਂ ਵਿੱਚ ਮੋਟਰਾਂ ਨੂੰ ਠੀਕ ਨਾ ਕਰਵਾਇਆ ਗਿਆ ਤਾਂ ਗੰਦੇ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰ ਸਕਦੀ ਹੈ ਅਤੇ ਨਗਰ ਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ¢ ਪਲਾਂਟ ਦੀ ਦੇਖਭਾਲ ਇਕ ਨਿੱਜੀ ਕੰਪਨੀ ਕੋਲ ਹੋਣ ਦੇ ਬਾਵਜੂਦ ਵੀ ਜ਼ਿੰਮੇਵਾਰੀ ਦੀ ਘਾਟ ਸਪੱਸ਼ਟ ਨਜ਼ਰ ਆ ਰਹੀ ਹੈ¢ ਉੱਥੇ ਤੈਨਾਤ ਸੁਪਰਵਾਈਜ਼ਰ ਨੇ ਦੱਸਿਆ ਕਿ ਮੋਟਰਾਂ ਸੜਨ ਦਾ ਮਾਮਲਾ ਸੰਬੰਧਿਤ ਜੇਈ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਹਾਲੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ¢ ਜੇਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ, ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ¢ ਇਸ ਮਾਮਲੇ ਨੂੰ ਲੈ ਕੇ ਨਗਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਲੋਕਾਂ ਦਾ ਕਹਿਣਾ ਹੈ ਕਿ ਜੇ ਜਲਦ ਮੋਟਰਾਂ ਠੀਕ ਨਾ ਹੋਈਆਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ¢ ਉਨ੍ਹਾਂ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਵਿਧਾਇਕ ਨੂੰ ਆਪਣੇ ਪੁਰਖਿਆਂ ਦੇ ਪਿੰਡ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਸਿਰਫ਼ ਵਾਅਦਿਆਂ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਨਗਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ¢
Ad Position 22
No active advertisement
ਪਿਛਲੀ ਖ਼ਬਰ 'ਆਪ' ਖਿਲਾਫ਼ ਧਰਨੇ 'ਚ ਕਾਂਗਰਸੀਆਂ ਨੇ ਅਕਾਲੀ ਆਗੂ ਖਿਲਾਫ਼ ਭੜਾਸ ਕੱਢੀ ਸਾਬਕਾ ਮੰਤਰੀ ਕਾਂਗੜ ਵਲੋਂ ਮੁਕੱਦਮਾ ਖਾਰਜ ਨਾ... ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਕਾਸ਼ੀ ਯੂਨੀਵਰਸਿਟੀ ਦਾ 9 ਰੋਜ਼ਾ ਮੁੱਢਲੀ ਸਹਾਇਤਾ ਅਤੇ ਸਿੱਖਿਆ ਜਾਗਰੂਕਤਾ ਕੈ...
Ad Position 24