ਭਗਤਾ ਭਾਈਕਾ, 16 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਪਿੰਡ ਸਲਾਬਤਪੁਰਾ ਵਿਖੇ ਕਾਂਗਰਸੀ ਸਰਪੰਚ, 'ਆਪ' ਦੇ ਮਾਰਕੀਟ ਕਮੇਟੀ ਚੇਅਰਮੈਨ ਦੇ ਸਮਰਥਕਾਂ ਵਿਚਕਾਰ ਹੋਈ ਲੜਾਈ ਉਪਰੰਤ ਕਾਂਗਰਸੀ ਸਰਪੰਚ ਅਮਨਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ਼ ਦਰਜ ਮੁਕੱਦਮੇ ਦੇ ਵਿਰੋਧ ਵਿਚ ਅੱਜ ਕਾਂਗਰਸ ਵਲੋਂ ਪਿੰਡ ਸਲਾਬਤਪੁਰਾ ਵਿਖੇ ਬਾਜਾਖਾਨਾ-ਬਰਨਾਲਾ ਸੜਕ ਉਪਰ ਧਰਨਾ ਲਗਾਕੇ ਜਾਮ ਲਗਾਇਆ ਗਿਆ | ਕੜਾਕੇ ਦੀ ਗਰਮੀ ਅਤੇ ਧੁੱਪ ਵਿਚ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ | ਚਾਰ ਘੰਟੇ ਦੇ ਧਰਨੇ ਦੌਰਾਨ ਕਾਂਗਰਸੀ ਆਗੂਆਂ ਵਲੋਂ ਆਪ ਆਗੂਆਂ ਦੇ ਨਾਲ-ਨਾਲ ਹਲਕੇ ਦੇ ਅਕਾਲੀ ਆਗੂ ਖਿਲਾਫ਼ ਵੀ ਰੱਜ ਕੇ ਭੜਾਸ ਕੱਢੀ ਗਈ | ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਦਰਜ ਮੁਕੱਦਮਾ ਖਾਰਜ ਨਾ ਹੋਣ ਤੇ ਅਗਲੇ ਦਿਨੀਂ ਆਪ ਵਿਧਾਇਕ ਵਿਰੁੱਧ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ | ਪਿੰਡ ਸਲਾਬਤਪੁਰਾ ਵਿਖੇ 'ਆਪ' ਖਿਲਾਫ਼ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਆਪ ਸਰਕਾਰ ਤੋਂ ਲੋਕਾਂ ਦੇ ਭਲੇ ਲਈ ਤਾਂ ਕੁਝ ਸਰਦਾ ਨਹੀਂ, ਪਰ ਆਪਣੇ ਵਿਰੋਧੀਆਂ ਉਪਰ ਦਬਦਬਾ ਬਣਾਉਣ ਲਈ ਧੱਕੇਸ਼ਾਹੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 'ਆਪ' ਆਗੂ ਲੋਕਾਂ ਦੇ ਘਰਾਂ ਵਿਚ ਕਲੇਸ਼ ਪਵਾ ਕੇ ਕਮਾਈਆਂ ਕਰਨ ਵਿਚ ਲੱਗੇ ਹੋਏ ਹਨ | ਉਨ੍ਹਾਂ ਸਲਾਬਤਪੁਰਾ ਦੇ ਕਾਂਗਰਸੀ ਸਰਪੰਚ ਸਮੇਤ ਸਾਥੀਆਂ ਖਿਲਾਫ਼ ਪੁਲਿਸ ਵਲੋਂ ਦਰਜ ਮੁਕੱਦਮੇ ਨੂੰ ਸਿਆਸੀ, ਝੂਠਾ ਅਤੇ ਬੇ-ਬੁਨਿਆਦ ਕਰਾਰ ਦਿੰਦੇ ਹੋਏ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ | ਸਾਬਕਾ ਮੰਤਰੀ ਕਾਂਗੜ ਨੇ ਕਿਹਾ ਕਿ ਸੱਥਾਂ ਵਿਚੋਂ ਚੱਲਣ ਵਾਲੀ 'ਆਪ' ਸਰਕਾਰ ਹੁਣ ਆਪਣੀ ਹਰ ਗੱਲ ਤੋਂ ਭੱਜ ਚੁੱਕੀ ਹੈ, ਪੰਜਾਬ ਦੇ ਪਿੰਡਾਂ ਅੰਦਰ ਸ਼ਰੇਆਮ ਨਸ਼ੇ ਦਾ ਧੰਦਾ ਚੱਲ ਰਿਹਾ ਹੈ | ਉਨ੍ਹਾਂ ਪੰਜਾਬ ਪੁਲਿਸ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ 'ਆਪ' ਆਗੂਆਂ ਦੀ ਸ਼ਹਿ 'ਤੇ ਨਸ਼ੇ ਦੇ ਧੰਦੇ ਨੂੰ ਪੁਲਿਸ ਦੀ ਮਿਲੀ ਭੁਗਤ ਨਾਲ ਸ਼ਰੇਆਮ ਅੰਜ਼ਾਮ ਦਿੱਤਾ ਜਾ ਰਿਹਾ ਹੈ | ਸੰਬੋਧਨ ਦੌਰਾਨ ਸਾਬਕਾ ਮੰਤਰੀ ਕਾਂਗੜ ਨੇ ਆਪਣੇ ਨਜ਼ਦੀਕੀ ਵਿਰੋਧੀ ਸਾਬਕਾ ਕੈਬਨਿਟ ਮੰਤਰੀ ਖਿਲਾਫ਼ ਵੀ ਰੱਜ ਕੇ ਭੜਾਸ ਕੱਢਦੇ ਹੋਏ ਪੀੜ੍ਹਤ ਸਰਪੰਚ ਦੇ ਹੱਕ ਵਿਚ ਅਗਲੇ ਦਿਨੀਂ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ | ਇਸ ਧਰਨੇ ਦੌਰਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਸਰਪੰਚ ਘਟਨਾ ਮਾਮਲੇ ਸਬੰਧੀ ਹਾਜ਼ਰੀਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੀਨੀਅਰ ਕਾਂਗਰਸੀ ਆਗੂ ਰਾਮ ਸਿੰਘ ਭੋਡੀਪੁਰਾ ਸਾਬਕਾ ਸਰਪੰਚ ਨੇ ਸਰਪੰਚ ਖਿਲਾਫ਼ ਦਰਜ ਮੁੱਕਦਮੇ ਦੀ ਨਿਖੇਧੀ ਕਰਦੇ ਹੋਏ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ਵਿਚ ਪੂਰਨ ਸਾਥ ਦੇਣ ਦਾ ਭਰੋਸਾ ਦਿੱਤਾ | ਯੂਥ ਆਗੂ ਇੰਦਰਜੀਤ ਸਿੰਘ ਜੱਗਾ ਸਾਬਕਾ ਸਰਪੰਚ ਨੇ ਆਪ ਆਗੂਆਂ ਵਲੋਂ ਵਿਕਾਸ ਦੀ ਆੜ ਵਿਚ ਘਪਲਾ ਕਰਨ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ 'ਆਪ' ਆਗੂਆਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪਿੰਡ ਜਲਾਲ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ, ਪਿੰਡ ਆਦਮਪੁਰਾ ਦੇ ਸਾਬਕਾ ਸਰਪੰਚ ਪਾਲ ਸਿੰਘ ਆਦਮਪੁਰਾ, ਗੁਰਦੀਪ ਸਿੰਘ ਕੋਠਾ ਗੁਰੂ, ਚੌਧਰੀ ਸੁਰੇਸ਼ ਕੁਮਾਰ ਭਗਤਾ, ਗੁਰਪ੍ਰੀਤ ਸਿੰਘ ਬੀਰਾ ਮਹਿਰਾਜ, ਕੁਲਵਿੰਦਰ ਸਿੰਘ ਫੂਲੇਵਾਲਾ ਆਦਿ ਨੇ ਸੰਬੋਧਨ ਕਰਦੇ ਹੋਏ ਕਾਂਗਰਸੀ ਸਰਪੰਚ ਖਿਲਾਫ਼ ਦਰਜ ਮੁਕੱਦਮੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਧਰਨੇ ਦੌਰਾਨ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਸਵਰਨਜੀਤ ਸਿੰਘ ਕਾਂਗੜ, ਰਾਜੂ ਕੋਠੇਭਾਈਆਣਾ ਸਾਹਿਬ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਗੁਰਮੀਤ ਸਿੰਘ ਕੌਂਸਲਰ, ਲਖਵੀਰ ਸਿੰਘ ਲੱਖਾ, ਬੂਟਾ ਸਿੰਘ ਸਿਧਾਣਾ, ਸੋਹਣ ਲਾਲ ਸਿੰਗਲਾ, ਲੱਕੀ ਜਲਾਲ, ਜਗਰਾਜ ਜਲਾਲ, ਜਗਸੀਰ ਕੌਸਲਰ, ਸੈਂਟੂ ਜਲਾਲ, ਗੁਰਦੀਪ ਢਿਪਾਲੀ, ਬੀਰਾ ਫੌਜੀ, ਸੁਖਮੰਦਰ ਪ੍ਰਧਾਨ, ਸੀਰਾ ਦੁਲੇਵਾਲਾ, ਬਹਾਦਰ ਸਿੰਘ