17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਾਦਸੇ 'ਚ ਫਸੇ ਕੈਂਟਰ ਚਾਲਕ ਦੀ ਲੋਕਾਂ ਨੇ ਬਚਾਈ ਜਾਨ

Ad Position 21
No active advertisement
ਅਜੀਤ ਡੈਸਕ 17-04-2026
ਫਗਵਾੜਾ, 16 ਅਪ੍ਰੈਲ (ਹਰਜੋਤ ਸਿੰਘ ਚਾਨਾ)-ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਸ਼ੂਗਰ ਮਿੱਲ ਚੌਕ 'ਚ ਅੱਜ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਇਕ ਕੈਂਟਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਲੋਂ ਆ ਰਿਹਾ ਕੈਂਟਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਦੇ ਅੱਗੇ ਚੱਲ ਰਹੇ ਵਾਹਨ ਨੇ ਅਚਾਨਕ ਬ੍ਰੇਕ ਲਗਾ ਦਿੱਤੀ | ਇਸ ਕਾਰਨ ਕੈਂਟਰ ਸਿੱਧਾ ਅੱਗੇ ਵਾਲੇ ਵਾਹਨ ਨਾਲ ਟਕਰਾ ਗਿਆ | ਹਾਦਸੇ ਤੋਂ ਬਾਅਦ ਅੱਗੇ ਵਾਲਾ ਵਾਹਨ ਚਾਲਕ ਮੌਕੇ ਤੋਂ ਨਿਕਲ ਗਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਚਾਲਕ ਗੱਡੀ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਅਤੇ ਕੁਝ ਸਮੇਂ ਲਈ ਉਹ ਜ਼ਿੰਦਗੀ ਤੇ ਮੌਤ ਨਾਲ ਜੂਝਦਾ ਨਜ਼ਰ ਆਇਆ | ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਮਨੁੱਖਤਾ ਦਾ ਸਬੂਤ ਦਿੰਦਿਆਂ ਤੁਰੰਤ ਮਦਦ ਲਈ ਹੱਥ ਵਧਾਇਆ | ਜੀ. ਟੀ. ਰੋਡ 'ਤੇ ਗੱਡੀਆਂ ਰੋਕ ਕੇ ਲੋਕ ਇਕੱਠੇ ਹੋਏ ਤੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰੱਸੀਆਂ ਦੀ ਮਦਦ ਨਾਲ ਕੈਂਟਰ 'ਚ ਫਸੇ ਚਾਲਕ ਨੂੰ ਬਾਹਰ ਕੱਢ ਲਿਆ | ਡਰਾਈਵਰ ਦੀ ਪਛਾਣ ਗੁਰਮੀਤ ਸਿੰਘ ਵਾਸੀ ਰਸੂਲਪੁਰ ਵਜੋਂ ਹੋਈ ਹੈ | ਜ਼ਖ਼ਮੀ ਚਾਲਕ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ ਮੌਕੇ 'ਤੇ ਕੋਈ ਵੀ ਪੁਲਿਸ ਕਰਮੀ ਨਹੀਂ ਪਹੁੰਚਿਆ ਅਤੇ ਸਾਰਾ ਰੈਸਕਿਊ ਕੰਮ ਲੋਕਾਂ ਨੇ ਆਪਣੇ ਬਲਬੂਤੇ 'ਤੇ ਹੀ ਕੀਤਾ | ਮੌਕੇ 'ਤੇ ਬਣੀ ਵੀਡੀਓ ਵਿਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਚਾਲਕ ਦੀਆਂ ਲੱਤਾਂ ਬੁਰੀ ਤਰ੍ਹਾਂ ਫਸੀਆਂ ਹੋਈਆਂ ਸਨ, ਪਰ ਲੋਕਾਂ ਦੀ ਇਕਜੁੱਟਤਾ ਤੇ ਜਜ਼ਬੇ ਨਾਲ ਆਖ਼ਰਕਾਰ ਉਸਦੀ ਜਾਨ ਬਚਾ ਲਈ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਦੇ ਵਿਦਿਆਰਥੀ ਰਹੇ ਮੋਹਰੀ <br/> ਅਗਲੀ ਖ਼ਬਰ 'ਆਪ' ਖਿਲਾਫ਼ ਧਰਨੇ 'ਚ ਕਾਂਗਰਸੀਆਂ ਨੇ ਅਕਾਲੀ ਆਗੂ ਖਿਲਾਫ਼ ਭੜਾਸ ਕੱਢੀ ਸਾਬਕਾ ਮੰਤਰੀ ਕਾਂਗੜ ਵਲੋਂ ਮੁਕੱਦਮਾ ਖਾਰਜ ਨਾ...
Ad Position 24