ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸਥਾਨਕ ਪੁਲਿਸ ਸਟੇਸ਼ਨ ਨਜ਼ਦੀਕੀ ਅਚਾਨਕ ਲੱਗੀ ਅੱਗ ਕਾਰਨ ਦੋ ਕਿਸਾਨਾਂ ਦੀ ਛੇ ਏਕੜ ਦੇ ਕਰੀਬ ਪੱਕੀ ਕਣਕ ਦੀ ਫ਼ਸਲ ਅਤੇ ਚਾਰ ਏਕੜ ਨਾੜ ਸੜ ਕੇ ਸੁਆਹ ਹੋਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ¢ ਇਕ ਟਰਾਲਾ ਵੀ ਅੱਗ ਦੀ ਲਪੇਟ ਵਿਚ ਆ ਗਿਆ ਹੈ¢ ਘਟਨਾ ਕਾਰਨ ਪੀੜਤ ਕਿਸਾਨਾਂ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ ਹਨ¢ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਲਜਿੰਦਰ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਭਗਤਾ ਭਾਈਕਾ ਕਣਕ ਤਿੰਨ ਏਕੜ ਕਣਕ ਦੀ ਫ਼ਸਲ, ਕਿਸਾਨ ਸੁਰਜੀਤ ਸਿੰਘ ਅਕਾਲੀ ਪੁੱਤਰ ਰਣਧੀਰ ਸਿੰਘ ਢਾਈ ਤਿੰਨ ਏਕੜ ਦੇ ਕਰੀਬ ਕਣਕ ਦੀ ਫ਼ਸਲ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਹੈ¢ ਕਿਸਾਨ ਏਕਮਕਾਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਭਗਤਾ ਭਾਈਕਾ ਦਾ ਚਾਰ ਨਾੜ ਸੜ ਗਿਆ ਹੈ¢ ਇਸੇ ਦੌਰਾਨ ਕਣਕ ਕੱਢਣ ਵਾਲੇ ਕਿਸਾਨ ਸੁਖਜਿੰਦਰ ਸਿੰਘ ਬਿੱਟਾ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਗੋਪੀ ਦਾ ਕਣਕ ਢੋਹਣ ਵਾਲਾ ਟਰਾਲਾ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਨੁਕਸਾਨਿਆ ਗਿਆ ਹੈ¢ ਉਕਤ ਘਟਨਾ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ¢ ਖੂਹ ਕਮੇਟੀ ਭਗਤਾ ਭਾਈਕਾ ਅਤੇ ਸਤਿਕਾਰ ਕਮੇਟੀ ਕੋਠਾ ਗੁਰੂ ਦੀਆਂ ਨਿੱਜੀ ਫਾਇਰ ਬਿ੍ਗੇਡ ਗੱਡੀਆਂ ਦੀ ਮਦਦ ਨਾਲ ਵਲੰਟੀਅਰਾਂ ਅਤੇ ਹਾਜ਼ਰੀਨ ਲੋਕਾਂ ਨੇ ਮੁਸਕਲ ਨਾਲ ਅੱਗ ਉਪਰ ਕਾਬੂ ਪਾਇਆ¢ ਘਟਨਾ ਨੂੰ ਲੈ ਕੇ ਮਾਰਕੀਟ ਕਮੇਟੀ ਭਗਤਾ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਬੂਟਾ ਸਿੰਘ ਸਿੱਧੂ ਨਗਰ ਪੰਚਾਇਤ ਭਗਤਾ, ਰਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਸੁਖਜਿੰਦਰ ਸਿੰਘ ਖ਼ਾਨਦਾਨ, ਸਤਵਿੰਦਰ ਪਾਲ ਸਿੰਘ ਪਿੰਦਰ, ਗੁਰਮੀਤ ਸਿੰਘ ਕੌਂਸਲਰ, ਜਸਪਾਲ ਸਿੰਘ ਵੜਿੰਗ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਗੁਰਪਾਲ ਸਿੰਘ ਢਿੱਲੋਂ, ਗੁਰਵਿੰਦਰ ਕÏਰ ਭਗਤਾ, ਸੁਖਦੀਪ ਸਿੰਘ ਕੌਂਸਲਰ, ਗੁਰਚਰਨ ਸਿੰਘ ਪੁਰੀ ਕÏਾਸਲਰ, ਗੁਰਚਰਨ ਸਿੰਘ ਧਾਲੀਵਾਲ ਕੌਂਸਲਰ, ਜਸਵਿੰਦਰ ਸਿੰਘ ਪੱਪੂ ਕੌਂਸਲਰ, ਭੁਪਿੰਦਰ ਸਿੰਘ ਸਿੱਧੂ, ਰਾਜੂ ਸਰਪੰਚ ਕੋਠੇ ਭਾਈਆਣਾ, ਕਿਸਾਨ ਆਗੂ ਅਵਤਾਰ ਸਿੰਘ ਤਾਰੀ, ਕਿਸਾਨ ਆਗੂ ਜੀਤ ਸਿੰਘ ਖੂਹ ਵਾਲੇ, ਕਿਸਾਨ ਆਗੂ ਕਰਮਜੀਤ ਸਿੰਘ ਜੇਈ, ਸੁਖਚੈਨ ਸਿੰਘ ਚੈਨਾ, ਮਨਪ੍ਰੀਤ ਸਿੰਘ ਗ੍ਰੰਥੀ, ਕੁਲਦੀਪ ਸਿੰਘ ਬਰਾੜ ਆਦਿ ਨੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ¢