16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

1.91 ਲੱਖ ਲਾਭਪਾਤਰੀ ਯੋਜਨਾ ਹੇਠ ਰਜਿਸਟਰ- ਡਿਪਟੀ ਕਮਿਸ਼ਨਰ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ਹੇਠ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ¢ ਜ਼ਿਲ੍ਹਾ ਬਠਿੰਡਾ 'ਚ ਹੁਣ ਤੱਕ 1,91,007 ਲੋਕ ਇਸ ਯੋਜਨਾ ਹੇਠ ਲਾਭਪਾਤਰੀ ਵਜੋਂ ਰਜਿਸਟਰ ਹੋ ਚੁੱਕੇ ਹਨ, ਜਦਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ 12,578 ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ¢ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਅੱਜ ਇਸ ਸਬੰਧੀ ਬੁਲਾਈ ਗਈ ਮੀਟਿੰਗ ਦÏਰਾਨ ਦਿੱਤੀ¢ ਉਨ੍ਹਾਂ ਦੱਸਿਆ ਕਿ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਬਠਿੰਡਾ ਵਿਚ 2,068 ਮਰੀਜ਼ਾਂ ਦਾ ਇਸ ਯੋਜਨਾ ਹੇਠ ਮੁਫ਼ਤ ਇਲਾਜ ਕੀਤਾ ਗਿਆ ਹੈ¢
ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ 13 ਸਰਕਾਰੀ ਹਸਪਤਾਲਾਂ ਵਿਚ ਕੁਲ 5,584 ਮਰੀਜ਼ਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਗਿਆ ਹੈ¢ ਇਨ੍ਹਾਂ ਵਿਚ ਜ਼ਿਲ੍ਹਾ ਹਸਪਤਾਲ ਬਠਿੰਡਾ, ਸਬ ਡਿਵੀਜ਼ਨ ਹਸਪਤਾਲ ਰਾਮਪੁਰਾ, ਤਲਵੰਡੀ ਸਾਬੋ ਅਤੇ ਘੁੱਦਾ ਸ਼ਾਮਿਲ ਹਨ¢ ਇਸ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ, ਰਾਮਾਂ, ਸੰਗਤ, ਭਗਤਾ, ਬਾਲਿਆਂਵਾਲੀ, ਮੌੜ, ਮਹਿਰਾਜ, ਨਥਾਣਾ ਅਤੇ ਭੁੱਚੋ ਵਿਚ ਵੀ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ¢ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਭਪਾਤਰੀ ਵਜੋਂ ਰਜਿਸਟਰ ਕੀਤਾ ਜਾਵੇ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਯੋਜਨਾ ਦਾ ਫ਼ਾਇਦਾ ਮਿਲ ਸਕੇ¢
ਮੁੱਖ ਮੰਤਰੀ ਸਿਹਤ ਯੋਜਨਾ ਹੇਠ ਕੌਣ ਰਜਿਸਟਰ ਹੋ ਸਕਦਾ ਹੈ:- ਪੰਜਾਬ ਦੇ ਸਾਰੇ ਨਾਗਰਿਕ, ਭਾਵੇਂ ਉਨ੍ਹਾਂ ਦੀ ਆਮਦਨ ਜੋ ਮਰਜ਼ੀ ਹੋਵੇ, ਇਸ ਸਿਹਤ ਬੀਮਾ ਯੋਜਨਾ ਹੇਠ ਰਜਿਸਟਰ ਹੋ ਸਕਦੇ ਹਨ¢
ਕੀ ਲਾਭ ਹੈ:- ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਤੱਕ ਕੈਸ਼ਲੈੱਸ ਸਿਹਤ ਬੀਮਾ ਮਿਲਦਾ ਹੈ¢ ਦਿਲ, ਕੈਂਸਰ, ਸਰਜਰੀ ਆਦਿ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ¢
ਰਜਿਸਟ੍ਰੇਸ਼ਨ ਕਿਵੇਂ ਕਰਵਾਈ ਜਾ ਸਕਦੀ ਹੈ:- ਕੋਈ ਵੀ ਵਿਅਕਤੀ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਕਾਮਨ ਸਰਵਿਸ ਸੈਂਟਰ (3S3) ਵਿਚ ਵੋਟਰ ਆਈ ਕਾਰਡ ਅਤੇ ਆਧਾਰ ਕਾਰਡ ਨਾਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ¢ ਹਰ ਪਰਿਵਾਰ ਵਿਚੋਂ ਘੱਟੋ-ਘੱਟ 18 ਸਾਲ ਤੋਂ ਉੱਪਰ ਦੇ ਦੋ ਮੈਂਬਰਾਂ ਦਾ ਜਾਣਾ ਲਾਜ਼ਮੀ ਹੈ¢ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਨਮ ਸਰਟੀਫਿਕੇਟ ਦੇਣਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ ਤੋਂ ਸਾਹ ਲੈ-ਲੈ ਕੇ ਆ ਰਹੀ ਬਿਜਲੀ ਤੋਂ ਅੱਕੇ ਲੋਕਾਂ ਨੇ ਗਰਿੱਡ ਬਾਹਰ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭਗਤਾ ਭਾਈਕਾ ਵਿਖੇ ਕਣਕ ਦੀ ਫ਼ਸਲ ਅਤੇ ਨਾੜ ਨੂੰ ਅੱਗ ਲੱਗੀ
Ad Position 24