ਗੋਨਿਆਣਾ, 18 ਅਪ੍ਰੈਲ (ਲਛਮਣ ਦਾਸ ਗਰਗ)-ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਯੱਗ ਸਮਾਗਮ ਅਤੇ ਸੰਤ ਪ੍ਰੀਤਮ ਸਿੰਘ ਦੀ ਦੂਜੀ ਬਰਸੀ ਮਹੰਤ ਭਾਈ ਕਾਹਨ ਸਿੰਘ ਮੁੱਖ ਸੇਵਾਦਾਰ ਟਿਕਾਣਾ ਭਾਈ ਜਗਤਾ ਜੀ ਦੀ ਅਗਵਾਈ ਹੇਠ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ | ਇਸ ਮੌਕੇ ਭਾਈ ਜਸਪ੍ਰੀਤ ਸਿੰਘ, ਭਾਈ ਜਸਕੀਰਤ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਪ੍ਰਚਾਰ ਕੀਤਾ ਅਤੇ ਸੰਗਤ ਨੂੰ ਗੁਰਮਤਿ ਦੇ ਰਸਤੇ 'ਤੇ ਚੱਲਣ ਦੀ ਅਪੀਲ ਕੀਤੀ | ਯੱਗ ਸਮਾਗਮ ਦੌਰਾਨ ਲੱਸੀ, ਕੋਲ ਡਰਿੰਕ, ਆਈਸ ਕ੍ਰੀਮ ਅਤੇ ਲੰਗਰ ਖੁੱਲ੍ਹਾ ਵਰਤਾਇਆ ਗਿਆ | ਮੁੱਖ ਗ੍ਰੰਥੀ ਹਰ ਭਗਵਾਨ ਸਿੰਘ ਅਤੇ ਕਮੇਟੀ ਦੇ ਮੈਂਬਰਾਂ ਨੇ ਆਏ ਕੀਰਤਨੀਆਂ ਜਥੇ ਕਥਾ ਵਾਚਕ ਅਤੇ ਸੰਗਤ ਨੂੰ ਜੀ ਆਇਆ ਕਿਹਾ |