ਨਥਾਣਾ, 21 ਅਪ੍ਰੈਲ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਦੇ ਆਂਗਣਵਾੜੀ ਸੈਂਟਰ ਵਿਖੇ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਦੇ ਰੂਬਰੂ ਹੋ ਕੇ 'ਮੇਲਾ ਵਿਸਾਖੀ' ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਆਂਗਣਵਾੜੀ ਵਰਕਰਾਂ ਤੀਰਥਪਾਲ ਕÏਰ ਅਤੇ ਗੁਰਪ੍ਰੀਤ ਕÏਰ ਨੇ ਨੰਨ੍ਹੇ ਬੱਚਿਆਂ ਨੂੰ ਵਿਸਾਖੀ ਦੀ ਇਤਿਹਾਸਕ ਦੀ ਅਹਿਮੀਅਤ ਨਾਲ ਸਬੰਧਿਤ ਖ਼ਾਲਸਾ ਪੰਥ ਦੀ ਸਾਜਣਾ ਅਤੇ ਹਾੜੀ ਦੀਆਂ ਫ਼ਸਲਾਂ ਪੱਕਣ ਉਪਰੰਤ ਕਿਰਤੀ ਵਰਗਾਂ ਵਲੋਂ ਮੇਲਾ ਮਨਾਉਣ ਦੇ ਪਿਛੋਕੜ ਬਾਰੇ ਜਾਣੂੰ ਕਰਵਾਇਆ ਗਿਆ¢ ਇਸ ਮÏਕੇ ਬੱਚਿਆਂ ਵਲੋਂ ਭੰਗੜਾ ਪ੍ਰੋਗਰਾਮ ਅਤੇ ਸਭਿਆਚਾਰਕ ਝਲਕੀਆਂ ਪੇਸ਼ ਕੀਤੀਆਂ ਗਈਆਂ¢ ਇਸ ਸਮਾਗਮ ਵਿੱਚ ਲਗਾਈਆਂ ਗਈਆਂ ਮੇਲੇ ਦੀਆਂ ਸਟਾਲਾਂ ਤੇ ਪ੍ਰੀ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਵਾਲੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਖ਼ਰੀਦੋ-ਫ਼ਰੋਖ਼ਤ ਸਬੰਧੀ ਵਾਰਤਾਲਾਪ ਪੇਸ਼ ਕੀਤੀ ਗਈ¢ ਇਸ ਮÏਕੇ ਬੱਚਿਆਂ ਵਲੋਂ ਮੇਲੇ ਜਾਣ ਵਾਲੇ ਚਾਅ ਤੇ ਖ਼ੁਸ਼ੀ ਦੀ ਪੇਸ਼ਕਾਰੀ ਕੀਤੀ ਗਈ¢ ਕਣਕ ਦੀ ਪੱਕੀ ਫ਼ਸਲ ਦੀਆਂ ਬੱਲੀਆਂ ਦੀ ਸਜਾਵਟ ਕਰਕੇ ਜਿੱਥੇ ਚਾਰਟ ਬਣਵਾਏ ਗਏ, ਉੱਥੇ ਫ਼ਸਲ ਦੇ ਪੱਕਣ ਦੀ ਕੁਦਰਤੀ ਕਿਰਿਆ ਬਾਰੇ ਵੀ ਨੰਨ੍ਹੇ-ਮੁੰਨੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਇਸ ਸਮਾਗਮ ਦੀ ਸਫਲਤਾ ਲਈ ਸਹਾਇਕਾ ਸੁਖਜੀਤ ਕÏਰ, ਕਿਰਨਜੀਤ ਕÏਰ ਅਤੇ ਪਰਮਜੀਤ ਕÏਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ¢