16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

'ਆਪ' ਨੇ ਭਗਤਾ ਭਾਈਕਾ ਵਿਖੇ ਮੁੱਖ ਦਫ਼ਤਰ ਖੋਲਿ੍ਹਆ, ਹਲਕਾ ਵਿਧਾਇਕ ਸਿੱਧੂ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 22-04-2026
ਭਗਤਾ ਭਾਈਕਾ, 21 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਅੱਜ ਸਥਾਨਕ ਆਪਣਾ ਮੁੱਖ ਦਫ਼ਤਰ ਖੋਲਿ੍ਹਆ ਗਿਆ ਹੈ | ਦਫ਼ਤਰ ਦਾ ਉਦਘਾਟਨ ਆਪ ਸਮਰਥਕਾਂ ਦੀ ਭਰਵੀਂ ਹਾਜ਼ਰੀ ਵਿਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਕੀਤਾ ਗਿਆ, ਇਸ ਸਮੇਂ ਸੀਨੀਅਰ ਆਪ ਆਗੂ ਬੂਟਾ ਸਿੰਘ ਜਲਾਲ ਵਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸੂਬਾ ਸਰਕਾਰ ਵਲੋਂ ਕੀਤੇ ਗਏ ਲੋਕ-ਪੱਖੀ ਫ਼ੈਸਲਿਆਂ ਅਤੇ ਵਿਕਾਸ ਕਾਰਜਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਔਰਤਾਂ ਲਈ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ'ਤਹਿਤ ਹਰ ਮਹੀਨੇ 1000-1500 ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ ਪਰਿਵਾਰਾਂ ਲਈ 10 ਲੱਖ ਤੱਕ ਮੁਫ਼ਤ ਇਲਾਜ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ | ਵਿਧਾਇਕ ਸਿੱਧੂ ਨੇ ਕਿਹਾ ਕਿ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ, ਸਰਕਾਰੀ ਸਕੂਲਾਂ ਵਿਚ ਸੁਧਾਰ ਅਤੇ ਘਰ ਨੇੜੇ ਮੁਹੱਲਾ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਨੂੰ ਵੀ ਲੋਕਾਂ ਲਈ ਵੱਡੀ ਰਾਹਤ ਕਰਾਰ ਦਿੱਤਾ | ਉਨ੍ਹਾਂ ਨੇ ਬੇਅਦਬੀ ਰੋਕਣ ਲਈ ਬਣਾਏ ਗਏ ਸਖ਼ਤ ਕਾਨੂੰਨ ਦੀ ਵੀ ਚੁਫੇਰਿਓਾ ਹੋ ਰਹੀ ਸ਼ਲਾਘਾ ਦਾ ਜ਼ਿਕਰ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਕੀਤਾ | ਵਿਧਾਇਕ ਸਿੱਧੂ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਸੇਵਾ ਲਈ ਇਹ ਦਫ਼ਤਰ ਹਰ ਵੇਲੇ ਖੁੱਲ੍ਹਾ ਰਹੇਗਾ, ਹਰ ਜਾਇਜ਼ ਕੰਮ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ | ਇਸ ਸਮੇਂ ਜਤਿੰਦਰ ਸਿੰਘ ਭੱਲਾ ਚੇਅਰਮੈਨ, ਬੂਟਾ ਸਿੰਘ ਜਲਾਲ, ਬਿਕਰਮ ਸਿੰਘ ਸੁਖਾਨੰਦ, ਰਾਜਵਿੰਦਰ ਭਗਤਾ, ਕਰਮਜੀਤ ਸਿੰਘ ਕੋਇਰ ਸਿੰਘ ਵਾਲਾ ਪ੍ਰਧਾਨ ਟਰੱਕ ਯੂਨੀਅਨ ਭਗਤਾ, ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ, ਕਾਲਾ ਸੇਤੀਆ, ਸੀਰਾ ਪੰਨੂੰ, ਸੰਜੀਵ ਕੁਮਾਰ ਬੰਟੀ, ਵਿਜੇ ਕੁਮਾਰ ਪੱਪੂ, ਗੁਰਮੁੱਖ ਬਰਾੜ, ਹਰਪ੍ਰੀਤ ਸਿੰਘ ਸਰਪੰਚ ਭੋਡੀਪੁਰਾ, ਹਰਪ੍ਰੀਤ ਸਿੰਘ ਸਰਪੰਚ ਕੇਸਰ ਵਾਲਾ, ਕਿ੍ਸ਼ਨ ਭੋਲਾ, ਡਾ ਕੇਵਲ ਭਗਤਾ, ਸੇਮਾ ਪਲੰਬਰ, ਜੱਸ ਬਰਾੜ, ਰਾਕੇਸ ਕੁਮਾਰ ਅਰੋੜਾ, ਏਕਮ ਸਿੱਧੂ, ਲਾਡੀ ਸਰਪੰਚ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਸਰਬਜੀਤ ਬਰਾੜ, ਮਿਠੁਣ ਭਗਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰਮੀ ਦਾ ਕਹਿਰ ਸ਼ੁਰੂ, ਪੰਜਾਬ 'ਚ ਪਾਰਾ ਵਧਣ ਨਾਲ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਪ੍ਰਭਾਵਿਤ ਅਗਲੀ ਖ਼ਬਰ ਨੰਨ੍ਹੇ-ਮੁੰਨੇ ਬੱਚਿਆਂ ਦੇ ਰੂਬਰੂ 'ਮੇਲਾ ਵਿਸਾਖੀ' ਸਮਾਗਮ ਕਰਵਾਇਆ <br/>
Ad Position 24