16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗਰਮੀ ਦਾ ਕਹਿਰ ਸ਼ੁਰੂ, ਪੰਜਾਬ 'ਚ ਪਾਰਾ ਵਧਣ ਨਾਲ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ, 21 ਅਪ੍ਰੈਲ (ਵੀਰਪਾਲ ਸਿੰਘ)-ਮੌਸਮ ਦੀ ਗੜਬੜੀ ਦੇ ਚਲਦਿਆਂ ਅਪ੍ਰੈਲ ਮਹੀਨੇ ਦੇ ਅੱਧ ਤੋਂ ਬਾਅਦ ਗਰਮੀ ਨੇ ਆਪਣਾ ਜੌਹਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਪਾਰਾ 40 ਡਿਗਰੀ ਸੈਲਸੀਅਤ ਤੱਕ ਪੁੱਜ ਚੁੱਕਾ ਹੈ | ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਬਣਿਆ ਹੋਇਆ | ਬਠਿੰਡਾ 'ਚ ਪਾਰਾ ਅੱਜ 39.5 ਡਿਗਰੀ ਸੈਲਸੀਅਸ ਤੋਂ ਪਾਰ ਕਰ ਚੁੱਕਾ, ਤੱਤੀਆਂ ਹਵਾਵਾਂ ਵਗੜ ਅਤੇ ਭੱਠ ਵਾਂਗ ਤਪੀਆਂ ਸੜਕਾਂ ਅਤੇ ਸ਼ਹਿਰ ਵਿਚ ਬਣੀਆਂ ਕੰਕਰੀਟ ਦੀਆਂ ਇਮਾਰਤਾਂ ਕਾਰਨ 19 ਅਪ੍ਰੈਲ ਤੋਂ ਬਾਅਦ ਤਾਪਮਾਨ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ | ਤੇਜ਼ ਧੁੱਪ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ | ਬਾਜ਼ਾਰ ਵਿਚ ਦੁਪਹਿਰ ਵੇਲੇ ਰੌਣਕਾਂ ਗਾਇਬ ਹੋ ਗਈਆਂ ਹਨ | ਮੌਸਮ ਵਿਭਾਗ ਅਨੁਸਾਰ ਅਪ੍ਰੈਲ ਮਹੀਨੇ ਦੇ ਅਖ਼ੀਰਲੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿਚ ਗਰਮੀ ਦਾ ਕਹਿਰ ਹੋਰ ਭਾਰੀ ਪੈ ਸਕਦਾ ਹੈ | ਜਿਸ ਨਾਲ ਅਗਲੇ ਦਿਨਾਂ ਵਿਚ 43 ਡਿਗਰੀ ਸੈਲਸੀਅਸ ਪਾਰ ਕਰ ਸਕਦਾ ਹੈ | ਤੇਜ਼ ਖੁਸ਼ਕ ਹਵਾਵਾਂ ਚੱਲਣ ਕਾਰਨ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂ ਪੰਛੀ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ | ਤਾਪਮਾਨ ਵਧਣ ਅਤੇ ਖੁਸ਼ਕ ਤੇਜ਼ ਹਵਾਵਾਂ ਚੱਲਣ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਖੇਤੀ 'ਤੇ ਮਾੜਾ ਪ੍ਰਭਾਵ ਪੈਣ ਨਾਲ ਕੱਦੂ, ਸ਼ਿਮਲਾ ਮਿਰਚ, ਬੈਂਗਣ, ਪੇਠਾ, ਟਿੰਡਾ, ਘੀਆ ਤੋਰੀ, ਟਮਾਟਰ ਦੀ ਖੇਤੀ ਪ੍ਰਭਾਵਿਤ ਹੋਣ ਨਾਲ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਆਰਥਿਕ ਮਾਰ ਪੈਣ ਦੇ ਆਸਾਰ ਬਣ ਚੁੱਕੇ ਹਨ | ਗਰਮੀ ਵਧਣ ਨਾਲ ਹਰੇ ਚਾਰੇ ਦੀ ਘਾਟ ਅਤੇ ਦੁਧਾਰੂ ਪਸ਼ੂਆਂ 'ਤੇ ਗਰਮੀ ਦੀ ਮਾਰ ਪੈਣ ਨਾਲ ਆਉਣ ਵਾਲੇ ਦਿਨਾਂ ਵਿਚ ਦੁੱਧ ਉਤਪਾਦ ਵਿਚ ਗਿਰਾਵਟ ਆਉਣ ਨਾਲ ਡੇਅਰੀ ਸੈਕਟਰ ਪ੍ਰਭਾਵਿਤ ਹੋਵੇਗਾ | ਦੂਸਰੇ ਪਾਸੇ ਬਜ਼ਾਰਾਂ ਵਿਚ ਦੁੱਧ ਦੀ ਮੰਗ ਪੂਰੀ ਨਾ ਹੋਣ ਕਾਰਨ ਦੁੱਧ ਦੇ ਭਾਅ ਵਧਣ ਨਾਲ ਆਮ ਨਾਗਰਿਕ ਦੀ ਜੇਬ 'ਤੇ ਗਰਮੀ ਦਾ ਸੇਕ ਵੇਖਣ ਨੂੰ ਮਿਲ ਰਿਹਾ ਹੈ | ਨਿੱਜੀ ਦੁੱਧ ਦਾ ਵਪਾਰ ਕਰਨ ਵਾਲਿਆਂ ਵਲੋਂ ਦੁੱਧ ਦੇ ਭਾਅ 'ਚ 3 ਤੋਂ 5 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ | ਅਮੁਲ ਵਲੋਂ ਵੀ ਚਾਰ ਕਿੱਲੋ ਦੁੱਧ ਦੇ ਪੈਕੇਟਾਂ ਦੇ ਭਾਅ ਵਿਚ ਵਾਧਾ ਕਰ ਦਿੱਤਾ ਗਿਆ ਹੈ | ਆਉਣ ਵਾਲੇ ਦਿਨਾਂ ਵਿਚ ਦੁੱਧ ਦੇ ਨਾਲ ਸਬਜ਼ੀਆਂ ਦੇ ਭਾਅ ਵੀ ਵੱਧ ਸਕਦੇ ਹਨ | ਜਿਸ ਨਾਲ ਕਹਿਰ ਦੀ ਗਰਮੀ ਦਾ ਸੇਕ ਹੁਣ ਆਮ ਨਾਗਰਿਕ ਦੀ ਜੇਬ 'ਤੇ ਪੈਂਦਾ ਹੋਇਆ ਵਿਖਾਈ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਮੁੜ ਸਜੇਗਾ ਮਹਾਂਕਾਲ ਦਾ ਦਰਬਾਰ, 18 ਜੂਨ ਤੋਂ ਸ਼ੁਰੂ ਹੋਵੇਗੀ ਸ੍ਰੀ ਸ਼ਿਵ ਮਹਾਂਪੁਰਾਣ ਕਥਾ-ਮਹਿਤਾ ਅਗਲੀ ਖ਼ਬਰ 'ਆਪ' ਨੇ ਭਗਤਾ ਭਾਈਕਾ ਵਿਖੇ ਮੁੱਖ ਦਫ਼ਤਰ ਖੋਲਿ੍ਹਆ, ਹਲਕਾ ਵਿਧਾਇਕ ਸਿੱਧੂ ਵਲੋਂ ਉਦਘਾਟਨ <br/>
Ad Position 24