16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਠਿੰਡਾ 'ਚ ਮੁੜ ਸਜੇਗਾ ਮਹਾਂਕਾਲ ਦਾ ਦਰਬਾਰ, 18 ਜੂਨ ਤੋਂ ਸ਼ੁਰੂ ਹੋਵੇਗੀ ਸ੍ਰੀ ਸ਼ਿਵ ਮਹਾਂਪੁਰਾਣ ਕਥਾ-ਮਹਿਤਾ

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਸ਼ਹਿਰ ਵਿਚ ਲਗਾਤਾਰ ਤੀਜੀ ਵਾਰ ਸੱਤ ਦਿਨ੍ਹਾਂ ਲਈ ਭਗਵਾਨ ਮਹਾਂਕਾਲ ਦਾ ਦਰਬਾਰ ਸਜੇਗਾ, ਇਸ ਦੌਰਾਨ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਦਾ ਆਯੋਜਨ ਕੀਤਾ ਜਾਵੇਗਾ¢ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ | ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਸ਼ਿਵ ਪਰਿਵਾਰ ਮੰਦਿਰ ਪ੍ਰਬੰਧਕ ਕਮੇਟੀ ਤੋਂ ਬੌਬੀ, ਸ੍ਰੀ ਸਾਂਈ ਸੇਵਾ ਦਲ ਤੋਂ ਗੋਬਿੰਦ ਮਹੇਸ਼ਵਰੀ, ਜਨ ਸੇਵਾ ਸੰਮਤੀ ਤੋਂ ਮੋਹਿਤ ਗੋਇਲ, ਸ੍ਰੀ ਬਾਂਕੇ ਬਿਹਾਰੀ ਸੇਵਾ ਸੰਮਿਤੀ ਤੋਂ ਸੋਨੂੰ ਆਦਿ ਹਾਜ਼ਰ ਸਨ | ਅਮਰਜੀਤ ਮਹਿਤਾ ਨੇ ਦੱਸਿਆ ਕਿ ਇਹ ਕਥਾ 18 ਜੂਨ ਤੋਂ 24 ਜੂਨ ਤੱਕ ਬਠਿੰਡਾ ਦੇ ਪਟੇਲ ਨਗਰ ਵਿਖੇ ਸ਼੍ਰੀ ਵੈਸ਼ਣੋ ਮਾਤਾ ਮੰਦਰ ਦੇ ਸਾਹਮਣੇ ਲਗਭਗ 18 ਏਕੜ ਵਿਚ ਕਰਵਾਈ ਜਾਵੇਗੀ¢ ਇਸ ਮੌਕੇ ਅੰਤਰ-ਰਾਸ਼ਟਰੀ ਕਥਾ ਵਾਚਕ ਪੰਡਿਤ ਪ੍ਰਦੀਪ ਮਿਸ਼ਰਾ (ਸਿਹੌਰ ਵਾਲੇ) ਵਲੋਂ ਸ਼੍ਰੀ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਾਈ ਜਾਵੇਗੀ¢ ਉਨ੍ਹਾਂ ਦੱਸਿਆ ਕਿ ਮਹਿਤਾ ਪਰਿਵਾਰ ਸਮੇਤ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਮਿਲ ਕੇ ਇਕ ਵੱਡੀ ਟੀਮ ਵਜੋਂ ਸ਼ਰਧਾਲੂਆਂ ਦੀ ਸੇਵਾ ਕਰਨਗੀਆਂ¢ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਭਗਤਾਂ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ¢ ਮਹਿਤਾ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਇਹ ਕਥਾ ਬਠਿੰਡਾ ਵਿਚ ਹੋ ਰਹੀ ਹੈ, ਜੋ ਇਥੋਂ ਦੇ ਲੋਕਾਂ ਦੀ ਡੂੰਘੀ ਧਾਰਮਿਕ ਆਸਥਾ ਨੂੰ ਦਰਸਾਉਂਦੀ ਹੈ¢ ਇਸ ਮੌਕੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਕਥਾ ਲਈ ਕੋਈ ਪਾਸ ਸਿਸਟਮ ਨਹੀਂ ਰੱਖਿਆ ਗਿਆ¢ ਸ਼ਰਧਾਲੂਆਂ ਲਈ ਵੱਖ-ਵੱਖ ਬਲਾਕ ਬਣਾਏ ਜਾਣਗੇ ਅਤੇ ਜਿਵੇਂ ਹੀ ਇਕ ਬਲਾਕ ਭਰ ਜਾਵੇਗਾ, ਉਸ ਦਾ ਗੇਟ ਬੰਦ ਕਰਕੇ ਦੂਜੇ ਵਿਚ ਪ੍ਰਵੇਸ਼ ਦਿੱਤਾ ਜਾਵੇਗਾ¢ ਇਸ ਦੌਰਾਨ ਹਜ਼ਾਰਾਂ ਸ਼ਰਧਾਲੂ ਸ਼ਿਵ ਮਹਾਂਪੁਰਾਣ ਕਥਾ ਦਾ ਲਾਹਾ ਲੈਣਗੇ¢
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਧੀ ਰਾਤ ਗਰਿੱਡ ਘੇਰ ਕੇ ਕੱਢਿਆ ਗ਼ੁੱਸਾ <br/> 'ਆਪ' ਸਰਕਾਰ ਦੇ... ਅਗਲੀ ਖ਼ਬਰ ਗਰਮੀ ਦਾ ਕਹਿਰ ਸ਼ੁਰੂ, ਪੰਜਾਬ 'ਚ ਪਾਰਾ ਵਧਣ ਨਾਲ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਪ੍ਰਭਾਵਿਤ
Ad Position 24