16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਿਜਲੀ ਮੰਤਰੀ ਖਿਲਾਫ਼ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਅਰਥੀ ਫੂਕ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-04-2026
ਭਗਤਾ ਭਾਈਕਾ, 21 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਉਨ•ਾਂ ਦੀਆਂ ਮੰਗਾਂ ਸਬੰਧੀ ਬਿਜਲੀ ਮੰਤਰੀ ਦੇ ਰੁੱਖ ਤੋਂ ਖਫ਼ਾ ਹੋ ਕੇ ਅੱਜ ਸਥਾਨਕ ਸਬ ਡਵੀਜ਼ਨ ਵਿਖੇ ਮੰਤਰੀ ਖਿਲਾਫ਼ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਨੂੰ ਵਿਨੋਦ ਸਿੰਘ ਖ਼ਾਲਸਾ ਅਤੇ ਜਸਕਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੈਡ ਆਫ਼ਿਸ ਪਟਿਆਲਾ ਦੇ ਗੇਟਾਂ ਦੇ ਘਿਰਾਓ ਉਪਰੰਤ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਸਾਂਝੇ ਧੜੇ ਨੂੰ ਮੀਟਿੰਗ ਪ੍ਰਦਾਨ ਕੀਤੀ ਗਈ ਸੀ | ਇਸ ਮੀਟਿੰਗ ਵਿਚ ਬਿਜਲੀ ਮੰਤਰੀ ਵਲੋਂ ਬੜੀ ਤੇਜ਼ੀ ਨਾਲ ਮਸਲੇ ਵਿਚਾਰਨ ਦੀ ਗੱਲ ਕੀਤੀ ਗਈ ਅਤੇ ਪ੍ਰਾਪਰਟੀ ਦੇ ਮਸਲੇ ਤੇ ਬੇਹੱਦ ਤਲਖ਼ੀ ਨਾਲ ਜਵਾਬ ਦਿੱਤਾ, ਜਿਸ ਕਰਕੇ ਜਥੇਬੰਦੀ ਵਲੋਂ ਇਸ ਦਾ ਤਿੱਖਾ ਪ੍ਰਤਿਕ੍ਰਮ ਦਿੱਤਾ ਗਿਆ | ਮੀਟਿੰਗ ਬੇਸਿੱਟਾ ਖ਼ਤਮ ਹੋਣ ਉਪਰੰਤ ਆਗੂਆਂ ਨੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ ਅਤੇ ਫੈਸਲਾ ਕੀਤਾ ਗਿਆ | ਬਿਜਲੀ ਮੰਤਰੀ ਦੇ ਅੜੀਅਲ ਰਵੱਈਏ ਵਿਰੁੱਧ ਅੱਜ ਪੰਜਾਬ ਅੰਦਰ ਮੰਡਲ/ਉਪ ਮੰਡਲ ਦਫ਼ਤਰਾਂ ਅੱਗੇ ਰੋਸ ਵਜੋਂ ਬਿਜਲੀ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਿਆ ਹੈ | ਆਗੂਆਂ ਨੇ ਸਾਰੇ ਵਰਕਰਾਂ ਨੂੰ ਵਰਕ ਟੂ ਰੂਲ ਦਾ ਪ੍ਰੋਗਰਾਮ ਵੀ ਜ਼ੋਰਦਾਰ ਤਰੀਕੇ ਨਾਲ ਲਾਗੂ ਕਰਨ ਦੀ ਅਪੀਲ ਕੀਤੀ | ਇਸ ਸਮੇਂ ਮੀਤ ਪ੍ਰਧਾਨ ਜਸਕਰਨ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਕੈਸ਼ੀਅਰ ਹਰਮਨਪ੍ਰੀਤ ਸਿੰਘ, ਡਵੀਜ਼ਨਲ ਪ੍ਰਧਾਨ ਸੁਰਿੰਦਰਪਾਲ ਸਿੰਘ, ਡਵੀਜ਼ਨ ਸਕੱਤਰ ਕਮਲਦੀਪ ਸਿੰਘ ਡਵੀਜ਼ਨ ਸਕੱਤਰ, ਮਹਿੰਦਰਪਾਲ ਪ੍ਰਧਾਨ, ਲਖਵੀਰ ਸਿੰਘ ਜੇ ਈ, ਪ੍ਰਗਟ ਰਾਮ, ਜੇ ਈ ਪਨੀਤ ਗੋਇਲ, ਵਿਕਾਸ ਜਿੰਦਲ ਜੇ ਈ, ਸੀ ਏ ਭੁਪਿੰਦਰ ਸਿੰਘ, ਆਰ ਏ ਰਜਿੰਦਰ ਕੁਮਾਰ, ਗੁਰਵਿੰਦਰ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਕਰਵਾਇਆ ਵਿਦਾਇਗੀ ਸਮਾਗਮ ਅਗਲੀ ਖ਼ਬਰ ਬਠਿੰਡਾ ਦੀਆਂ ਝੀਲਾਂ ਦੇ ਪਾਣੀ 'ਚ ਗੰਦਗੀ ਫੈਲਾਉਣ ਦਾ ਮਾਮਲਾ ਭਖਿਆ
Ad Position 24