16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਠਿੰਡਾ ਦੀਆਂ ਝੀਲਾਂ ਦੇ ਪਾਣੀ 'ਚ ਗੰਦਗੀ ਫੈਲਾਉਣ ਦਾ ਮਾਮਲਾ ਭਖਿਆ

Ad Position 21
No active advertisement
ਅਜੀਤ ਡੈਸਕ 22-04-2026
ਬਠਿੰਡਾ, 21 ਅਪ੍ਰੈਲ (ਸ.ਰ.)-ਬਠਿੰਡਾ ਥਰਮਲ ਦੀਆਂ ਝੀਲਾਂ ਦੇ ਪਾਣੀ ਵਿਚ ਗੰਦਗੀ ਫੈਲਾਉਣ ਦਾ ਮਾਮਲਾ ਭਖ ਗਿਆ ਹੈ¢ ਇਸ ਮਾਮਲੇ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਸ਼ਹਿਰ ਵਾਸੀਆਂ ਅਤੇ ਨਗਰ ਨਿਗਮ ਕੌਂਸਲਰਾਂ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਸਾਂਝਾ ਇਕੱਠ ਕੀਤਾ ਗਿਆ¢ ਇਸ ਦੌਰਾਨ ਸਮਾਜ ਸੇਵੀ ਸੋਨੂੰ ਮਹੇਸ਼ਵਰੀ, ਗੁਰਵਿੰਦਰ ਸ਼ਰਮਾ, ਅੰਕਿਤ ਸਹਿਗਲ, ਡਾ.ਤਰਸੇਮ ਗਰਗ, ਕਿਸਾਨ ਆਗੂ ਜਗਤਾਰ ਗਿੱਲ, ਸਾਬਕਾ ਕੌਂਸਲਰ ਬਲਵਿੰਦਰ ਠੇਕੇਦਾਰ, ਸੰਦੀਪ ਬੌਬੀ, ਹਰਵਿੰਦਰ ਸਿੰਘ ਲੱਡੂ, ਹਰਮਿਲਾਪ ਗਰੇਵਾਲ, ਮਾਨ ਬਠਿੰਡੇ ਵਾਲਾ ਅਤੇ ਕੁਲਵੀਰ ਸਿੰਘ ਅਤੇ ਬੱਸ ਅੱਡਾ ਬਚਾਓ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ¢ ਜਿਨ੍ਹਾਂ ਵਲੋਂ ਉਕਤ ਗੰਭੀਰ ਮਸਲੇ 'ਤੇ ਵਿਚਾਰ ਚਰਚਾ ਕਰਨ ਉਪਰੰਤ ਨਗਰ ਨਿਗਮ ਦਫ਼ਤਰ ਪਹੁੰਚ ਕੇ ਕਮਿਸ਼ਨਰ ਲਵਜੀਤ ਕਲਸੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਰਾਹੀਂ ਉਨ੍ਹਾਂ ਮੰਗ ਕੀਤੀ ਕਿ ਝੀਲਾਂ ਕੋਲੋਂ ਝੁੱਗੀਆਂ-ਝੌਪੜੀਆਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਝੀਲਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ¢ ਉਨ੍ਹਾਂ ਸਰਕਾਰੀ ਥਾਵਾਂ 'ਤੇ ਕੀਤੇ ਕਬਜਿਆਂ ਨੂੰ ਹਟਾਉਣ ਅਤੇ ਉਥੇ ਰਹਿੰਦੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਕਰਵਾਉਣ ਦੀ ਵੀ ਮੰਗ ਉਠਾਈ ਹੈ | ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 26 ਅਪ੍ਰੈਲ ਤੱਕ ਝੁੱਗੀ-ਝੋਪੜੀਆਂ 'ਤੇ ਕਾਰਵਾਈ ਨਾ ਕੀਤੀ ਗਈ ਤਾਂ 27 ਅਪ੍ਰੈਲ ਨੂੰ ਭਾਈ ਘਨੱਈਆ ਚੌਕ ਵਿਚ ਧਰਨਾ ਦੇ ਕੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਸ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ¢ ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਜਿਥੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵਲੋਂ ਝੀਲਾਂ ਵਿਚ ਫੈਲ ਰਹੀ ਗੰਦਗੀ ਦਾ ਮੁੱਦਾ ਲਗਾਤਾਰ ਉਠਾਇਆ ਜਾ ਰਿਹਾ ਹੈ, ਉਥੇ ਕੌਂਸਲਰ ਹਰਵਿੰਦਰ ਲੱਡੂ ਨੇ ਵੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਸੀ¢ ਗੁਰਵਿੰਦਰ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਤੇ ਫ਼ੋਟੋਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਝੀਲ ਨੰਬਰ-1 ਅਤੇ 2 ਦੇ ਨੇੜੇ, ਥਰਮਲ ਫਲਾਈਓਵਰ ਹੇਠਾਂ ਰਹਿੰਦੇ ਤਕਰੀਬਨ 500 ਤੋਂ ਵੱਧ ਝੁੱਗੀ-ਝੌਂਪੜੀ ਵਾਲੇ ਲੋਕ ਝੀਲਾਂ ਦੇ ਪਾਣੀ ਵਿਚ ਮਲ-ਮੂਤਰ ਅਤੇ ਹੋਰ ਗੰਦਗੀ ਮਿਲਾ ਰਹੇ ਹਨ¢ ਉਨ੍ਹਾਂ ਦੇ ਮੁਤਾਬਿਕ ਪਿਛਲੇ ਕਰੀਬ 15 ਸਾਲਾਂ ਤੋਂ ਇਹ ਝੁੱਗੀਆਂ ਇੱਥੇ ਕਾਇਮ ਹਨ ਅਤੇ ਉਨ੍ਹਾਂ ਨੇ ਇਥੇ ਬਿਜਲੀ ਦੇ ਨਜਾਇਜ਼ ਕੁਨੈਕਸ਼ਨ ਅਤੇ ਸਮਰਸੀਬਲ ਮੋਟਰਾਂ ਆਦਿ ਲਗਵਾ ਰੱਖੇ ਹਨ | ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਮਾਮਲੇ 'ਤੇ ਧਿਆਨ ਨਹੀਂ ਦੇ ਰਿਹਾ ਅਤੇ ਇਥੇ ਅਪਰਾਧਿਕ ਕਿਸਮ ਦੇ
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੰਤਰੀ ਖਿਲਾਫ਼ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਅਰਥੀ ਫੂਕ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ਸਰਵੇ ਕਰਵਾ ਕੇ ਯੋਗ ਆਗੂ ਨੂੰ ਦਿੱਤੀ ਜਾਵੇਗੀ-ਸਾਂਸਦ ਡਾ. ਅਮਰ ਸਿੰਘ <br/>
Ad Position 24