ਬੁਢਲਾਡਾ, 21 ਅਪ੍ਰੈਲ (ਸਵਰਨ ਸਿੰਘ ਰਾਹੀ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਥਾਨਕ ਰਾਮ ਲੀਲ੍ਹਾ ਮੈਦਾਨ ਵਿਖੇ ਡੀਲਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਬੁਢਲਾਡਾ, ਬੋਹਾ ਅਤੇ ਬਰੇਟਾ ਦੇ ਖਾਦ, ਦਵਾਈ ਤੇ ਬੀਜ ਵਿਕੇ੍ਰਤਾਵਾਂ ਨੇ ਭਾਗ ਲਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਡੀਲਰ ਆਉਂਦੇ ਸੌਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਤੇ ਨਰਮੇ ਦੇ ਅਸਲੀ ਤੇ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ | ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਮਨਜ਼ੂਰਸ਼ੁਦਾ ਬੀਜ ਪੱਕੇ ਬਿੱਲ 'ਤੇ ਹੀ ਵੇਚਣ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ, ਜਰਮਨਜੋਤ ਸਿੰਘ ਚਹਿਲ, ਸ਼ਗਨਦੀਪ ਕੌਰ, ਰਮੇਸ਼ ਕੁਮਾਰ, ਸੁਭਾਸ਼ ਗੋਇਲ, ਅਮਰਜੀਤ ਸਿੰਘ ਬੋਹਾ, ਲਵਲੀ ਗਰਗ, ਹੈਪੀ, ਰਾਜ ਕੁਮਾਰ ਬੋੜਾਵਾਲੀਆ, ਜੀਵਨ ਕੁਮਾਰ, ਸੰਜੀਵ ਕੁਮਾਰ, ਸਾਹਿਲ, ਭਾਰਤ ਭੂਸ਼ਨ ਬਾਂਸਲ, ਅਮਰ ਨਾਥ, ਅਸ਼ੀਸ਼ ਕੁਮਾਰ, ਭੋਲਾ ਸਿੰਘ ਬੀਰੋਕੇ, ਪ੍ਰਸ਼ੋਤਮ ਲਾਲ ਆਦਿ ਹਾਜ਼ਰ ਸਨ |