ਜੋਗਾ, 21 ਅਪ੍ਰੈਲ (ਮਨਜੀਤ ਸਿੰਘ ਘੜੈਲੀ)- 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਅਤੇ ਸਰਕਾਰੀ ਹਾਈ ਸਕੂਲ ਖੀਵਾ ਖ਼ੁਰਦ ਵਿਖੇ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ 'ਚ ਆ ਰਹੇ ਬਦਲਾਅ ਨਾ ਸਿਰਫ਼ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਹਨ ਸਗੋਂ ਮਾਪਿਆਂ ਦਾ ਸਰਕਾਰੀ ਸਕੂਲਾਂ 'ਤੇ ਭਰੋਸਾ ਵੀ ਮਜ਼ਬੂਤ ਕਰ ਰਹੇ ਹਨ | ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਜਸਪਾਲ ਸਿੰਘ, ਬਲਾਕ ਸਿੱਖਿਆ ਕੋਆਰਡੀਨੇਟਰ ਅਜੈਬ ਸਿੰਘ, ਕਿਰਤਪਲ ਸਿੰਘ, ਮੁੱਖ ਅਧਿਆਪਕ ਭਾਵੇਸ਼ ਕੁਮਾਰ ਮਾਖਾ ਚਹਿਲਾਂ, ਮੁੱਖ ਅਧਿਆਪਕ ਮੁਨੀਸ਼ ਕੁਮਾਰ ਤੇ ਭੁਪਿੰਦਰ ਸਿੰਘ, ਜਗਰਾਜ ਸਿੰਘ, ਗੁਲਾਬ ਸਿੰਘ, ਸੰਦੀਪ ਕੌਰ, ਸਰਪੰਚ ਪਾਲ ਕੌਰ, ਕੁਲਦੀਪ ਕੁਮਾਰ, ਸਰਪੰਚ ਵੀਰਪਾਲ ਕੌਰ, ਬਲਜੀਤ ਸ਼ਰਮਾ, ਅਮਨ ਮਾਨਸਾ ਆਦਿ ਹਾਜ਼ਰ ਸਨ |