13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-04-2026
ਭਗਤਾ ਭਾਈਕਾ, 23 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਭਾਈ ਕਾ ਵਿਖੇ ਵਿਸ਼ਵ ਧਰਤੀ ਦਿਵਸ ਬੜੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਕਿਰਤੀ ਪ੍ਰੇਮ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ | ਬੱਚਿਆਂ ਨੇ ਨਾ ਸਿਰਫ਼ ਪੌਦੇ ਲਗਾਏ ਸਗੋਂ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਵਚਨ ਲਿਆ, ਜਿਸ ਨਾਲ ਸਕੂਲ ਵਿੱਚ ਹਰਿਆਵਲ ਅਤੇ ਤਾਜ਼ਗੀ ਦਾ ਸੁੰਦਰ ਮਾਹੌਲ ਬਣਿਆ | ਇਸ ਮੌਕੇ ਸਕੂਲ ਵਿੱਚ ਚਾਰ ਹਾਊਸਾਂ ਵਿਚਕਾਰ ਇੰਟਰ ਹਾਊਸ ਚਾਰਟ ਮੁਕਾਬਲੇ ਵੀ ਕਰਵਾਏ ਗਏ | ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ, ਧਰਤੀ ਦੀ ਮਹੱਤਤਾ ਅਤੇ ਪ੍ਰਕਿਰਤੀ ਦੀ ਰੱਖਿਆ ਸੰਬੰਧੀ ਸੋਹਣੇ ਅਤੇ ਰਚਨਾਤਮਕ ਚਾਰਟ ਤਿਆਰ ਕੀਤੇ | ਇਹ ਮੁਕਾਬਲੇ ਬੱਚਿਆਂ ਦੀ ਕਲਾਤਮਕ ਯੋਗਤਾ ਦੇ ਨਾਲ ਨਾਲ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਕਾਮਯਾਬ ਰਹੇ | ਇਸ ਸਮੇਂ ਸਕੂਲ ਦੇ ਚੇਅਰ ਪਰਸਨ ਡਾ. ਪਰਨੀਤ ਕੌਰ ਦਿਓਲ ਅਤੇ ਗੁਰਦਿਆਲ ਸਿੰਘ ਬੁੱਟਰ ਵੱਲੋਂ ਬੱਚਿਆਂ ਨੂੰ ਪ੍ਰੇਰਣਾਦਾਇਕ ਸੁਨੇਹੇ ਦਿੱਤੇ ਗਏ | ਉਨ੍ਹਾਂ ਨੇ ਕਿਹਾ ਕਿ ਧਰਤੀ ਸਾਡਾ ਘਰ ਹੈ ਅਤੇ ਇਸਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਬੱਚਿਆਂ ਨੂੰ ਪ੍ਰਕਿਰਤੀ ਨਾਲ ਪਿਆਰ ਕਰਨ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਮੈਡਮ ਸੁਖਜੀਤ ਕੌਰ ਬਰਾੜ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਅੱਜ ਪ੍ਰਕਿਰਤੀ ਦੀ ਸੰਭਾਲ ਕਰਾਂਗੇ ਤਾਂ ਹੀ ਭਵਿੱਖ ਸੁਰੱਖਿਅਤ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਬਠਿੰਡਾ 'ਚ ਭਰਤੀ ਪ੍ਰਕਿਰਿਆ ਲਈ ਆਏ ਉਮੀਦਵਾਰ ਹੋਏ ਖੱਜਲ-ਖ਼ੁਆਰ ਅਗਲੀ ਖ਼ਬਰ ਪੰਜਾਬ ਸਪੋਰਟਸ ਕਲੱਬ ਦੀ ਟੀਮ ਬਣੀ 13ਵੇਂ ਕਬੱਡੀ ਕੱਪ ਦੀ ਚੈਂਪੀਅਨ
Ad Position 24