13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਿਵਲ ਸਰਜਨ ਦਫ਼ਤਰ ਬਠਿੰਡਾ 'ਚ ਭਰਤੀ ਪ੍ਰਕਿਰਿਆ ਲਈ ਆਏ ਉਮੀਦਵਾਰ ਹੋਏ ਖੱਜਲ-ਖ਼ੁਆਰ

Ad Position 21
No active advertisement
ਅਜੀਤ ਡੈਸਕ 24-04-2026
ਬਠਿੰਡਾ, 23 ਅਪ੍ਰੈਲ (ਪ.ਪ.)-ਸਿਹਤ ਵਿਭਾਗ ਬਠਿੰਡਾ ਵਲੋਂ ਆਮ ਆਦਮੀ ਪਿੰਡ ਕਲੀਨਿਕ ਖੋਲ੍ਹੇ ਜਾ ਰਹੇ ਹਨ | ਇਸ ਲਈ ਮੈਡੀਕਲ ਅਫ਼ਸਰ, ਸਟਾਫ਼ ਨਰਸ, ਫਾਰਮਾਸਿਸਟ ਅਤੇ ਏਐਨਐਮ ਦੀ ਭਰਤੀ ਪ੍ਰਕਿਰਿਆ ਸਿਵਲ ਸਰਜਨ ਦਫ਼ਤਰ ਵਿਖੇ ਸ਼ੁਰੂ ਕੀਤੀ ਗਈ, ਪਰ ਭਰਤੀ ਦੀ ਪ੍ਰਕਿਰਿਆ ਲਈ ਦੂਰ-ਦਰਾਜ਼ ਤੋਂ ਸਿਵਲ ਸਰਜਨ ਦਫ਼ਤਰ ਪਹੁੰਚੇ ਉਮੀਦਵਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉਮੀਦਵਾਰ ਸਵੇਰੇ ਤੜਕੇ ਹੀ ਹਸਪਤਾਲ ਪਹੁੰਚ ਗਏ, ਪਰ ਪ੍ਰਬੰਧਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਘੰਟਿਆਂ ਤੱਕ ਲਾਈਨਾਂ ਵਿਚ ਖੜ੍ਹਾ ਰਹਿਣਾ ਪਿਆ | ਇਸ ਦੌਰਾਨ ਉਮੀਦਵਾਰਾਂ ਨੇ ਦੱਸਿਆ ਕਿ ਨਾ ਤਾਂ ਕੋਈ ਢੰਗ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਬੈਠਣ ਜਾਂ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ | ਗਰਮੀ ਅਤੇ ਭੀੜ ਦੇ ਕਾਰਨ ਹਾਲਾਤ ਹੋਰ ਵੀ ਬੇਕਾਬੂ ਬਣ ਗਏ, ਜਿਸ ਨਾਲ ਕਈ ਉਮੀਦਵਾਰ ਨਾਰਾਜ਼ ਨਜ਼ਰ ਆਏ | ਉਮੀਦਵਾਰਾਂ ਦਾ ਕਹਿਣਾ ਸੀ ਕਿ ਭਰਤੀ ਪ੍ਰਕਿਰਿਆ ਦੌਰਾਨ ਕਈ ਸਿਫ਼ਾਰਸ਼ੀ ਉਮੀਦਵਾਰਾਂ ਨੂੰ ਬਾਰੀਆਂ ਦੇ ਰਾਹੀ ਭੇਜਿਆ ਜਾ ਰਿਹਾ ਹੈ, ਜਦਕਿ ਉਹ ਕਈ-ਕਈ ਘੰਟੇ ਲਾਈਨਾਂ ਵਿਚ ਖੜ੍ਹੇ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਭਰਤੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪ੍ਰਬੰਧ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ | ਉਨ੍ਹਾਂ ਨੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਲਈ ਪਹਿਲਾਂ ਤੋਂ ਹੀ ਪੂਰੇ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਏਮਜ਼ 'ਚ ਇਕ ਕੱਟਿਆ ਹੋਇਆ ਪੈਰ ਮਿਲਣ ਨਾਲ ਮਚਿਆ ਹੜਕੰਪ, ਪੁਲਿਸ ਪਛਾਣ ਵਿਚ ਜੁਟੀ ਅਗਲੀ ਖ਼ਬਰ ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>
Ad Position 24