16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਠਿੰਡਾ 'ਚ ਸਿਵਲ ਡਿਫੈਂਸ ਏਅਰ ਰੇਡ/ਬਲੈਕ-ਆਊਟ ਮੌਕ ਅਭਿਆਸ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਠਿੰਡਾ, 24 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਬਠਿੰਡਾ ਵਿਚ ਅੱਜ ਰਾਤੀਂ 8 ਵਜੇ ਸਥਾਨਕ 100 ਫੁੱਟੀ ਰੋਡ ਸਥਿਤ ਪੁੱਡਾ ਮਾਰਕੀਟ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਅਭਿਆਸ ਕੀਤਾ ਗਿਆ¢ ਇਸ ਮੌਕੇ 100 ਫੁੱਟੀ ਰੋਡ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਕੁਝ ਸਮੇਂ ਲਈ ਬਲੈਕਆਊਟ ਕੀਤਾ ਗਿਆ¢ ਇਸ ਦੀ ਸ਼ੁਰੂਆਤ 'ਚ ਏਅਰ ਰੇਡ ਚੇਤਾਵਨੀ ਸੰਕੇਤ ਨਾਲ ਹੋਈ, ਜੋ ਸਾਇਰਨਾਂ (2 ਮਿੰਟ ਲਈ ਉੱਚੀ-ਨੀਵੀਂ ਆਵਾਜ਼) ਰਾਹੀਂ ਜਾਰੀ ਕੀਤਾ ਗਿਆ¢ ਉਪਰੰਤ ਬਲੈਕਆਉਟ ਕੀਤਾ ਗਿਆ¢ ਇਸ ਦੌਰਾਨ ਗੈਰ ਜ਼ਰੂਰੀ ਬੱਤੀਆਂ ਬੰਦ ਰੱਖੀਆਂ ਗਈਆਂ | ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਤੇ ਬਚਾਅ ਅਭਿਆਨ, ਮੁੱਢਲੀ ਸਿਹਤ ਸੰਭਾਲ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਅ ਵੀ ਸੰਕੇਤਕ ਤੌਰ 'ਤੇ ਕੀਤੇ ਗਏ¢ ਮੌਕ ਅਭਿਆਸ ਸਮਾਪਤ ਹੋਣ ਉਪਰੰਤ ਆਲ ਕਲੀਅਰ' ਦਾ ਸੰਕੇਤ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਵਜਾਇਆ ਗਿਆ, ਜੋ ਅਭਿਆਸ ਦੇ ਖ਼ਤਮ ਹੋਣ ਦੀ ਸੂਚਨਾ ਸੀ¢
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਔਰਤ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਰੇਤਾ-ਸੀਮੈਂਟ ਵਪਾਰੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, ਵੀਡੀਓ ਜਾਰੀ ਕਰਕੇ ਲਗਾਏ ਗੰਭੀਰ ਦੋਸ਼
Ad Position 24