16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੇਤਾ-ਸੀਮੈਂਟ ਵਪਾਰੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, ਵੀਡੀਓ ਜਾਰੀ ਕਰਕੇ ਲਗਾਏ ਗੰਭੀਰ ਦੋਸ਼

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਠਿੰਡਾ, 24 ਅਪ੍ਰੈਲ (ਸ.ਰ.)- ਅੱਜ ਬਠਿੰਡਾ ਦੀ ਨਵੀਂ ਬਸਤੀ ਦੇ ਰਹਿਣ ਵਾਲੇ ਸੰਦੀਪ ਕੁਮਾਰ ਉਰਫ਼ ਸੋਨੂ ਬਾਂਸਲ (33 ਸਾਲ) ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਹੈ¢ ਸੋਨੂ, ਜੋ ਮੁਲਤਾਨੀਆ ਰੋਡ 'ਤੇ ਰੇਤਾ, ਸੀਮੈਂਟ-ਬਜਰੀ ਦਾ ਕਾਰੋਬਾਰ ਕਰਦਾ ਸੀ, ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਕਰੀਬ 10 ਮਿੰਟ ਦੀ ਵੀਡੀਓ ਵੀ ਬਣਾਈ¢ ਜਿਸ ਵਿਚ ਉਸ ਨੇ ਦੱਸਿਆ ਕਿ ਗਰੀਨ ਸਿਟੀ ਵਿਚ ਇਕ ਪਲਾਟ 'ਤੇ ਮਕਾਨ ਬਣਾਉਣ ਲਈ ਇਕ ਟਾਈਪਿਸਟ ਰਮਨ ਅਤੇ ਉਸ ਦੀ ਪਤਨੀ ਵਲੋਂ ਉਸ ਕੋਲੋਂ ਸਸਤੇ ਭਾਅ 'ਤੇ ਸੀਮੈਂਟ-ਬਜਰੀ ਬੁੱਕ ਕਰਵਾਈ ਗਈ¢ ਸੋਨੂ ਦੇ ਮੁਤਾਬਿਕ ਉਸ ਨੇ ਸਾਰਾ ਮਾਲ ਸਪਲਾਈ ਕਰ ਦਿੱਤਾ ਅਤੇ ਬਦਲੇ ਵਿਚ ਰਕਮ ਵੀ ਪ੍ਰਾਪਤ ਕੀਤੀ, ਪਰ ਉਸ ਕੋਲ ਇਸ ਲੈਣ-ਦੇਣ ਦਾ ਕੋਈ ਲਿਖਤੀ ਸਬੂਤ ਨਹੀਂ ਸੀ¢ ਸੋਨੂ ਨੇ ਵੀਡੀਓ ਵਿਚ ਦੋਸ਼ ਲਗਾਇਆ ਕਿ ਬਾਅਦ ਵਿਚ ਉਕਤ ਜੋੜੇ ਵਲੋਂ ਉਸ ਨੂੰ ਰਕਮ ਵਾਪਸ ਕਰਨ ਲਈ ਦਬਾਅ ਬਣਾਇਆ ਅਤੇ ਡਰਾਇਆ-ਧਮਕਾਇਆ ਗਿਆ¢ ਉਸ ਨੇ ਇਹ ਵੀ ਕਿਹਾ ਕਿ ਉਕਤ ਜੋੜੇ ਨੇ ਆਪਣੇ ਇਕ ਰਿਸ਼ਤੇਦਾਰ ਸੀਨੀਅਰ ਵਕੀਲ ਨਾਲ ਮਿਲ ਕੇ ਉਸ ਦੇ ਖ਼ਿਲਾਫ਼ ਪੁਲਿਸ ਕੋਲ ਦਰਖ਼ਾਸਤ ਦਿੱਤੀ ਗਈ, ਜਿਸ ਕਾਰਨ ਉਹ ਇਨ੍ਹਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ¢ ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਵੀਡੀਓ ਵਿਚ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਕਿ ਉਸ ਦੇ ਦੱਸੇ ਗਏ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ¢ ਸੋਨੂੰ ਦੀ ਮੌਤ ਮਗਰੋਂ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਕ-ਸਬੰਧੀਆਂ ਵਲੋਂ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਮੁੱਖ ਗੇਟ ਅੱਗੇ ਮੁੱਖ ਸੜਕ 'ਤੇ ਜਾਮ ਲਗਾ ਦਿੱਤਾ ਗਿਆ¢ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਵੀਡੀਓ ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ਸਮੇਤ ਸੰਬੰਧਿਤ ਡੀ.ਐੱਸ.ਪੀ. ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ¢ ਦੂਜੇ ਪਾਸੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਉਕਤ ਜੌੜੇ ਖਿਲਾਫ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਖ਼ਬਰ ਲਿਖੇ ਜਾਣ ਤੱਕ ਰੋਸ ਪ੍ਰਦਰਸ਼ਨ ਜਾਰੀ ਸੀ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਸਿਵਲ ਡਿਫੈਂਸ ਏਅਰ ਰੇਡ/ਬਲੈਕ-ਆਊਟ ਮੌਕ ਅਭਿਆਸ ਅਗਲੀ ਖ਼ਬਰ 25-04-26
Ad Position 24