16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਪਿ੍ੰਸੀਪਲ ਮਿਸ. ਨੀਤਿਸ਼ ਸੋਢੀ ਨੇ 'ਸਟੈਮ ਫੈਸਟ-2026' 'ਚ ਕੀਤੀ ਸ਼ਿਰਕਤ <br/>

Ad Position 21
repet_subhas-goyals [Copy P29]
ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਦੇ ਪਿ੍ੰਸੀਪਲ ਮਿਸ. ਨਿਤਿਸ਼ ਸੋਢੀ ਸਮਾਗਮ 'ਚ ਸ਼ਮੂਲੀਅਤ ਸਮੇਂ ਹੋਰਨਾਂ ਨਾਲ ਵਿਖਾਈ ਦੇ ਰਹੇ ਹਨ | ਅਜੀਤ ਤਸਵੀਰ <br/> 25-04-2026
ਚਾਉਕੇ , 24 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਬੀਤੇ ਦਿਨੀਂ ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ਆਯੋਜਿਤ ਕੀਤੇ ਗਏ ਵੱਕਾਰੀ 'ਸਟੈਮ ਫੈਸਟ 2026' 'ਚ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਪਿ੍ੰਸੀਪਲ ਮਿਸ ਨੀਤਿਸ਼ ਸੋਢੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਵਿਗਿਆਨ ਅਤੇ ਨਵੀਨਤਾਕਾਰੀ ਸਿੱਖਿਆ ਨੂੰ ਸਮਰਪਿਤ ਇਸ ਸਮਾਗਮ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਚੋਣਵੇਂ ਸਕੂਲਾਂ ਨੇ ਹਿੱਸਾ ਲਿਆ | ਇਸ ਮੌਕੇ ਮਿਸ. ਨੀਤਿਸ਼ ਸੋਢੀ ਨੇ ਸਮਾਗਮ ਦੇ ਮੁੱਖ ਮਹਿਮਾਨਾਂ, ਬਿ੍ਟਿਸ਼ ਹਾਈ ਕਮਿਸ਼ਨ ਦੀ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਅਲਬਾ ਸਮੇਰਿਗਲੀਓ ਅਤੇ ਬਿ੍ਟਿਸ਼ ਕੌਂਸਲ ਦੇ ਡਾਇਰੈਕਟਰ ਸ਼ੈਨਨ ਵੈਸਟ ਨਾਲ ਮੁਲਾਕਾਤ ਕੀਤੀ ਅਤੇ ਸਿੱਖਿਆ ਦੇ ਖੇਤਰ 'ਚ ਹੋ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਪਿ੍ੰਸੀਪਲ ਮਿਸ. ਸੋਢੀ ਨੇ ਵਿਦਿਆਰਥੀਆਂ ਵਲੋਂ ਲਗਾਈਆਂ ਗਈਆਂ ਵਿਗਿਆਨਕ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਖ਼ਾਸ ਤੌਰ 'ਤੇ ਮਾਨਸਿਕ ਸਿਹਤ, ਵਾਤਾਵਰਣ ਸੰਭਾਲ ਅਤੇ ਨਸ਼ਾਖੋਰੀ ਦੇ ਵਿਗਿਆਨਕ ਪਹਿਲੂਆਂ 'ਤੇ ਤਿਆਰ ਕੀਤੇ ਗਏ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਦੱਸਿਆ ਕਿ ਅਜਿਹੇ ਸਟੈਮ ਫੈਸਟ ਵਿਦਿਆਰਥੀਆਂ ਵਿਚ ਨਾ ਸਿਰਫ਼ ਵਿਗਿਆਨਕ ਸੋਚ ਪੈਦਾ ਕਰਦੇ ਹਨ, ਸਗੋਂ ਉਨ੍ਹਾਂ ਨੂੰ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਕਨੀਕੀ ਤੌਰ 'ਤੇ ਵੀ ਮਜ਼ਬੂਤ ਬਣਾਉਂਦੇ ਹਨ | ਦੂਨ ਪਬਲਿਕ ਸਕੂਲ ਹਮੇਸ਼ਾ ਅਜਿਹੇ ਸਿੱਖਿਆਦਾਇਕ ਮੰਚਾਂ ਦਾ ਹਿੱਸਾ ਬਣਨ ਲਈ ਵਚਨਬੱਧ ਹੈ | ਇਸ ਫੈਸਟ 'ਚ ਹਿੱਸਾ ਲੈਣਾ ਦੂਨ ਪਬਲਿਕ ਸਕੂਲ ਲਈ ਇਕ ਮਾਣਮੱਤਾ ਅਨੁਭਵ ਰਿਹਾ, ਜਿਸ ਨਾਲ ਸਕੂਲ ਦੇ ਅਕਾਦਮਿਕ ਦਿ੍ਸ਼ਟੀਕੋਣ ਨੂੰ ਹੋਰ ਵਿਸ਼ਾਲਤਾ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਖਾਤਰ ਫੰਡ ਨਾ ਰੱਖਣ ਦੇ ਰੋਸ ਵਜੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਗੱਜਣ ਦਾ ਐਲਾਨ <br/... ਅਗਲੀ ਖ਼ਬਰ ਮਹਿਲਾ 'ਤੇ ਸੋਨੇ ਦੀ ਚੈਨੀ ਚੋਰੀ ਕਰਨ ਦੇ ਸ਼ੱਕ ਅਧੀਨ ਮਾਮਲਾ ਦਰਜ
Ad Position 24