ਬਾਲਿਆਂਵਾਲੀ, 24 ਅਪ੍ਰੈਲ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ, ਐੱਸ.ਐਮ.ਓ ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਦੇਖਰੇਖ ਹੇਠ ਮਮਤਾ ਦਿਸ ਮÏਕੇ ਸਿਹਤ ਸੰਸਥਾ ਭੂੰਦੜ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ¢ ਇਸ ਮÏਕੇ ਉਨ੍ਹਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਮੁਫ਼ਤ ਇਲਾਜ ਕਰਵਾਉਣ ਲਈ ਹਾਜ਼ਰੀਨਾਂ ਨੂੰ ਪ੍ਰੇਰਿਤ ਕੀਤਾ ਅਤੇ ਜਿਨ੍ਹਾਂ ਨੇ ਹਾਲੇ ਤੱਕ ਉਕਤ ਕਾਰਡ ਨਹੀਂ ਬਣਵਾਏ, ਉਹ ਵਿਅਕਤੀ ਕਾਰਡ ਜ਼ਰੂਰ ਬਣਾ ਲੈਣ ਤਾਂ ਜੋ ਇਲਾਜ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ¢ ਇਸ ਮÏਕੇ ਬੱਚਿਆ ਅਤੇ ਗਰਭਵਤੀ ਅÏਰਤਾਂ ਦਾ ਸੰਪੂਰਨ ਟੀਕਾਕਰਨ ਕਰਵਾਉਣ, ਬਰੈਸਟ ਫੀਡਿੰਗ, ਗਰਭਵਤੀ ਅÏਰਤਾਂ ਦੀ ਖ਼ੁਰਾਕ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ¢ ਉਨ੍ਹਾਂ ਕਿਹਾ ਕਿ ਗਰਮੀ ਦੇ ਮÏਸਮ ਚ ਦਸਤ ਰੋਗ ਤੋ ਬਚਾਅ ਸੰਬੰਧੀ ਓ.ਆਰ.ਐਸ ਦੇ ਘੋਲ ਦੀ ਵਰਤੋ ਅਤੇ ਘਰ ਵਿਖੇ ਤਿਆਰ ਕਰਨ ਦੀ ਵਿਧੀ ਬਾਰੇ ਵੀ ਦੱਸਿਆ ਗਿਆ¢ ਇਸ ਮÏਕੇ ਸੀ.ਐਚ.ਓ ਬਲਜਿੰਦਰ ਸਿੰਘ, ਏ.ਐਨ.ਐਮ ਹਰਦੀਪ ਕÏਰ, ਐਮ.ਪੀ.ਐਚ. ਡਬਲਿਊ ਬਲਵੀਰ ਸਿੰਘ, ਆਸ਼ਾ ਫੈਸੀਲੀਟੇਟਰ ਕਰਮਜੀਤ ਕÏਰ, ਆਸ਼ਾ ਵਰਕਰ ਦਰਸ਼ਨ ਕÏਰ ਤੇ ਗੁਰਦੀਪ ਕÏਰ ਆਦਿ ਹਾਜ਼ਰ ਸਨ¢