ਬਠਿੰਡਾ, 24 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਐੱਡ. ਸਾਲ ਦੂਜਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿਚ ਬਗਲਾ ਮੁਖੀ (ਬੀ.ਐੱਮ.) ਕਾਲਜ ਆਫ਼ ਐਜੂਕੇਸ਼ਨ ਬੱਲੂਆਣਾ (ਬਠਿੰਡਾ) ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਕਾਲਜ ਦੇ ਚੇਅਰਮੈਨ ਨਰੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਐੱਡ. ਸਾਲ ਦੂਜਾ ਦੇ ਐਲਾਨੇ ਗਏ ਨਤੀਜੇ ਵਿਚ ਬਗਲਾ ਮੁਖੀ ਕਾਲਜ ਆਫ਼ ਐਜੂਕੇਸ਼ਨ ਬੱਲੂਆਣਾ ਦੀ ਵਿਦਿਆਰਥਣ ਤਰਨਵੀਰ ਸ਼ਰਮਾ, ਦਵਿੰਦਰ ਕੌਰ ਅਤੇ ਬਿਪਾਸਾ ਮਹਿਤਾ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਰਿਪਨਜੀਤ ਕੌਰ ਅਤੇ ਕਿਰਨ ਕੁਮਾਰੀ ਨੇ 96.66 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ ਹੈ | ਇਸੇ ਤਰ੍ਹਾਂ ਵਿਦਿਆਰਥਣ ਨਵਜੋਤ ਕੌਰ, ਨਵਦੀਪ ਕੌਰ, ਸਰਬਜੀਤ ਕੌਰ, ਪੂਰਨਜੀਤ ਕੌਰ, ਰੁਪਿੰਦਰ ਕੌਰ, ਸਿਮਰਨ, ਜਿੰਗਨੇਮ ਵੈਪਰੀ, ਵੀਰਪਾਲ ਕੌਰ, ਪ੍ਰੀਤੀ ਕੁਮਾਰੀ, ਭੁਮੀਕਾ ਤੇ ਨਵਨੀਤ ਨੇ 96. 33 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਜਦਕਿ ਕਾਲਜ ਦੀਆਂ 18 ਵਿਦਿਆਰਥਣਾਂ ਨੇ 96 ਫੀਸਦੀ ਅੰਕ, 13 ਵਿਦਿਆਰਥਣਾਂ ਨੇ 95.66 ਫੀਸਦੀ ਅੰਕ, 23 ਵਿਦਿਆਰਥਣਾਂ ਨੇ 95.33 ਫੀਸਦੀ ਅੰਕ, 11 ਵਿਦਿਆਰਥਣਾਂ ਨੇ 95 ਫੀਸਦੀ ਅੰਕ, 11 ਵਿਦਿਆਰਥਣਾਂ ਨੇ 94.66 ਫੀਸਦੀ ਅੰਕ, 6 ਵਿਦਿਆਰਥਣਾਂ ਨੇ 94.33 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਹੋਰ ਚਮਕਾਇਆ ਹੈ | ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਕਾਲਜ ਦੇ ਐਮ.ਡੀ. ਕਸੀਸ਼ ਅਗਰਵਾਲ, ਡਾਇਰੈਕਟਰ ਸਰਬਜੀਤ ਕੌਰ, ਪਿ੍ੰਸੀਪਲ ਡਾ: ਪ੍ਰਭਜੋਤ ਕੌਰ, ਪ੍ਰੋਫੈਸਰ ਕਮਲਜੀਤ ਕੌਰ, ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਵੀਰਪਾਲ ਕੌਰ, ਪ੍ਰੋਫੈਸਰ ਯਾਦਵਿੰਦਰ ਸਿੰਘ, ਪ੍ਰੋਫੈਸਰ ਸਵਿਤਾ ਰਾਣੀ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਪੂਨਮ ਸਰਮਾ, ਪ੍ਰੋਫੈਸਰ ਹਰਜੀਤ ਕੌਰ, ਪ੍ਰੋਫੈਸਰ ਅਰਸਨੂਰ ਮਹੋਮਦ ਅਤੇ ਸਮੂਹ ਸਟਾਫ਼ ਵਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥਣਾਂ ਵਲੋਂ ਜਿੱਥੇ ਵਧੀਆ ਅੰਕ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਉਨ੍ਹਾਂ ਨੇ ਆਪਣੇ ਪਿੰਡ ਅਤੇ ਮਾਤਾ-ਪਿਤਾ ਦਾ ਨਾਮ ਚਮਕਾਇਆ ਹੈ | ਉਨ੍ਹਾਂ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਕਿਹਾ ਕਿ ਉਹ ਜ਼ਿੰਦਗੀ ਵਿਚ ਸਫ਼ਲ ਅਧਿਆਪਕ ਬਣ ਕੇ ਬੱਚਿਆਂ ਨੂੰ ਇਕ ਨਵੀਂ ਸੇਧ ਦੇਣ |