16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਨੇ ਅਬੈਕਸ ਮੁਕਾਬਲੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਰਾਮਪੁਰਾ ਫੂਲ, 24 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਵਲੋਂ ਵੱਖ-ਵੱਖ ਅਬੈਕਸ ਮੁਕਾਬਲੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਵਿਸ਼ੇਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ¢ ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਪੂਜਾ ਗੋਇਲ ਵਿਸ਼ੇਸ ਮਹਿਮਾਨ ਦੇ ਰੂਪ ਵਿਚ ਸਮਾਗਮ ਵਿਚ ਸ਼ਾਮਿਲ ਹੋਏ¢ ਸਕੂਲ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਨੇ ਜੇਤੂ ਵਿਦਿਆਰਥੀਆਂ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਏ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਦੇਸ਼ ਭਰ ਤੋਂ 16000 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ¢ ਜਿਸ ਵਿਚ ਸੇਂਟ ਜੇਵੀਅਰ ਸਕੂਲ ਦੇ 52 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ¢ ਇਸ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀ ਜਤਿਨ ਗੋਇਲ ਸਪੁੱਤਰ ਕਮਲ ਗੋਇਲ ਅਤੇ ਜਸਨੀਤ ਕÏਰ ਸਪੁੱਤਰੀ ਅਰਸ਼ਦੀਪ ਸਿੰਘ ਨੇ ਆਪਣੀ ਆਪਣੀ ਕੈਟਾਗਿਰੀ ਵਿਚ ਪਹਿਲਾ ਇਨਾਮ ਅਤੇ 2100-2100 ਰੁਪਏ ਨਕਦ ਇਨਾਮ ਪ੍ਰਾਪਤ ਕੀਤਾ ਹੈ¢ ਰਿਸ਼ਿਤਾ ਗਰਗ, ਰਿਆਸ਼ੀ ਅਤੇ ਓਜਸਵੀ ਪ੍ਰਸ਼ਾਦ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ ਹਨ¢ 31 ਦੇਸ਼ਾਂ ਦੇ 30 ਹਜ਼ਾਰ ਵਿਦਿਆਰਥੀਆਂ ਦੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿਚ ਸਕੂਲ ਦੀ ਵਿਦਿਆਰਥਣ ਪ੍ਰਤਿਭਾ ਸਪੁੱਤਰੀ ਸੋਰਵ ਗੁਪਤਾ ਨੇ ਆਪਣੀ ਕੈਟਾਗਿਰੀ ਵਿਚ ਪਹਿਲਾ ਪੁਰਸਕਾਰ ਅਤੇ 2100 ਰੁਪਏ ਨਕਦ ਇਨਾਮ ਪ੍ਰਾਪਤ ਕੀਤਾ ਹੈ¢ ਗੀਤਾਂਸ਼ ਗਰਗ ਸਪੁੱਤਰ ਵਿਸ਼ਵਦੀਪ ਗਰਗ ਨੇ ਦੂਜਾ ਸਥਾਨ ਅਤੇ 1500 ਰੁਪਏ ਨਕਦ ਇਨਾਮ ਜਿੱਤਿਆ ਹੈ¢ ਨਕਸ਼ ਅਰੋੜਾ, ਮਾਨਿਆ ਅਤੇ ਮਿਹੁਲ ਗਰਗ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ ਹਨ¢ ਸਕੂਲ ਪਿ੍ੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ਼, ਕੋਆਰਡੀਨੇਟਰ ਪ੍ਰੇ੍ਰਮ ਲਤਾ, ਸਪੋਰਟਸ ਕੋਚ ਗੁਰਪਿੰਦਰ ਸਿੰਘ ਭੁੱਲਰ ਅਤੇ ਸ਼ਾਰਪ ਬ੍ਰੇਨਸ ਡਾਇਰੈਕਟਰ ਰੰਜੀਵ ਗੋਇਲ ਅਤੇ ਪੂਜਾ ਗੋਇਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ¢ ਇਸ ਮੌਕੇ ਆਪਣੇ ਸੰਬੋਧਨ ਵਿਚ ਪਿੰ੍ਰਸੀਪਲ ਯੂਲੇਲੀਓ ਫਰਨਾਂਡਿਜ ਨੇ ਸਕੂਲ ਦੇ ਨਾਮ ਨੂੰ ਦੇਸ਼ ਵਿਦੇਸ਼ ਵਿਚ ਰੌਸ਼ਨ ਕਰਨ ਦੇ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਅਬੈਕਸ ਸਿੱਖਣ ਦੇ ਨਾਲ ਵਿਦਿਆਰਥੀਆਂ ਦਾ ਬੋਧਿਕ ਵਿਕਾਸ ਹੋਣ ਦੇ ਨਾਲ ਮੈਥ ਫੋਬੀਆ ਵੀ ਦੂਰ ਹੁੰਦਾ ਹੈ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਵੀ ਬਹੁਤ ਫ਼ਾਇਦਾ ਹੁੰਦਾ ਹੈ¢ ਉਨ੍ਹਾਂ ਸ਼ਾਰਪ ਬ੍ਰੇਨਸ ਸੰਸਥਾ ਵਲੋਂ ਵਿਦਿਆਰਥੀਆਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਬਗਲਾ ਮੁਖੀ ਕਾਲਜ ਦਾ ਬੀ. ਐੱਡ. ਦਾ ਨਤੀਜਾ ਰਿਹਾ ਸੌ ਫ਼ੀਸਦੀ <br/> ਅਗਲੀ ਖ਼ਬਰ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਖਾਤਰ ਫੰਡ ਨਾ ਰੱਖਣ ਦੇ ਰੋਸ ਵਜੋਂ ਮੁੱਖ ਮੰਤਰੀ ਦੀ ਕੋਠੀ ਮੂਹਰੇ ਗੱਜਣ ਦਾ ਐਲਾਨ <br/...
Ad Position 24