ਨਥਾਣਾ, 24 ਅਪ੍ਰੈਲ (ਗੁਰਦਰਸ਼ਨ ਲੁੱਧੜ)- ਸਬ ਤਹਿਸੀਲ ਨਥਾਣਾ ਦੇ ਸਮੁੱਚੇ ਰੈਵੀਨਿਊ ਸਟਾਫ਼ ਵਲੋਂ ਇਥੋਂ ਹੁਸ਼ਿਆਰਪੁਰ ਜ਼ਿਲੇ੍ਹ ਵਿਚ ਤਬਦੀਲ ਹੋ ਚੁੱਕੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੂੰ ਸਨਮਾਨਿਤ ਕਰਕੇ ਵਿਦਾਇਗੀ ਦਿੱਤੀ ਗਈ¢ ਰੈਵੀਨਿਊ ਸਟਾਫ਼ ਦੇ ਬੁਲਾਰਿਆਂ ਨੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਵਲੋਂ ਮਿਲੀ ਸੁਚੱਜੀ ਅਗਵਾਈ ਦੀ ਸ਼ਲਾਘਾ ਕੀਤੀ¢ ਇਸ ਮੌਕੇ ਰੈਵੀਨਿਊ ਸਟਾਫ਼ ਦੇ ਕਾਨੂੰਗੋ ਅਤੇ ਪਟਵਾਰੀਆਂ ਨੇ ਕਿਹਾ ਕਿ ਅਮਰਜੀਤ ਸਿੰਘ ਸਿਰਫ਼ ਉਨ੍ਹਾਂ ਦੇ ਵਿਭਾਗੀ ਅਗਵਾਈ ਕਰਤਾ ਹੀ ਨਹੀਂ ਸਨ ਸਗੋਂ ਉਨ੍ਹਾਂ ਦੀ ਤਰਫ਼ੋਂ ਸਮੂਹ ਸਟਾਫ਼ ਨੂੰ ਆਪਣੇ ਪਰਿਵਾਰ ਵਰਗੀ ਅਪਣੱਤ ਮਿਲਦੀ ਰਹੀ¢ ਇਸ ਮੌਕੇ ਬੇਅੰਤ ਸਿੰਘ ਮੌਜੂਦ ਨਾਇਬ ਤਹਿਸੀਲਦਾਰ ਨਥਾਣਾ, ਜਸ਼ਨਦੀਪ ਸਿੰਘ ਕਾਨੂੰਗੋ, ਤਾਰਾ ਸਿੰਘ ਪਟਵਾਰੀ ਲਹਿਰਾ ਮੁਹੱਬਤ, ਸੁਸ਼ੀਲ ਕੁਮਾਰ ਪਟਵਾਰੀ ਭੁੱਚੋ ਖ਼ੁਰਦ, ਸੁਖਬੀਰ ਸਿੰਘ ਤੁੰਗਵਾਲੀ, ਮੋਹਿਤ ਕੁਮਾਰ ਸਰਕਲ ਨਥਾਣਾ, ਗੁਰਲਾਲ ਸਿੰਘ ਸਰਕਲ ਕਲਿਆਣ ਸੁੱਖਾ, ਹਮਤੇਸ਼ਵਰ ਸਰਕਲ ਚੱਕ ਫਤਿਹ ਸਿੰਘ ਵਾਲਾ, ਨਿਧੀ ਕੰਬੋਜ ਸਰਕਲ ਮਾੜੀ, ਲਵਪ੍ਰੀਤ ਕੌਰ ਸਰਕਲ ਲਹਿਰਾ ਖਾਨਾ, ਬਲਜੀਤ ਸਿੰਘ ਸਰਕਲ ਭੁੱਚੋ ਕਲਾਂ, ਅਮਨਦੀਪ ਕÏਰ ਢਿੱਲੋਂ ਸਰਕਲ ਬੀਬੀਵਾਲਾ, ਰਾਜਵੀਰ ਕੌਰ ਸਰਕਲ ਪੂਹਲੀ, ਹਰਭਜਨ ਸਿੰਘ ਸਰਕਲ ਪੂਹਲਾ, ਰੀਡਰ ਪ੍ਰਤੀਕ ਸਕਸੈਨਾ ਅਤੇ ਸੁਖਚੈਨ ਸਿੰਘ ਚੈਨੀ ਹਾਜ਼ਰ ਸਨ¢