ਬਠਿੰਡਾ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿੰਡ ਬੱਲੂਆਣਾ ਦੇ ਬਲਦਰਸ਼ਨ ਸਿੰਘ ਚਹਿਲ, ਪ੍ਰੋਪਰਟੀ ਡੀਲਰ ਤੇ ਸਾਬਕਾ ਕਬੱਡੀ ਖਿਡਾਰੀ ਮਨਿੰਦਰ ਸਿੰਘ ਘੈਂਟ ਅਤੇ ਦਿਲਰਾਜ ਸਿੰਘ ਚਹਿਲ (ਕੈਨੇਡਾ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦ ਉਨ੍ਹਾਂ ਦੇ ਪਿਤਾ ਸ. ਦਲੀਪ ਸਿੰਘ ਚਹਿਲ (97 ਸਾਲ) ਦਾ ਦਿਹਾਂਤ ਹੋ ਗਿਆ | ਉਹ ਸਾਲ 1971-72 ਵਿਚ ਸਰਬਸੰਮਤੀ ਨਾਲ ਪਿੰਡ ਦੇ ਪੰਚਾਇਤ ਮੈਂਬਰ ਬਣੇ ਅਤੇ ਉਨ੍ਹਾਂ ਨੇ ਅੱਗੇ ਹੋ ਕੇ ਪਿੰਡ ਦੇ ਅਨੇਕਾਂ ਸਾਂਝੇ ਕੰਮ ਕਰਵਾਏ | ਉਨ੍ਹਾਂ ਨੂੰ ਖੇਤਾਂ ਦੀ ਮਿਣਤੀ ਕਰਨ ਦੀ ਖ਼ਾਸ ਮੁਹਾਰਤ ਹਾਸਲ ਸੀ | ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਬੱਲੂਆਣਾ ਸਥਿਤ ਰਾਮਬਾਗ ਵਿਚ ਕਰ ਦਿੱਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਡਾ. ਸੁਖਰਾਜ ਸਿੰਘ ਸਮੇਤ ਸਮੁੱਚੀ ਗਰਾਮ ਪੰਚਾਇਤ, ਰਘਬੀਰ ਸਿੰਘ ਮਾਨ ਸੇਵਾਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਸਾਬਕਾ ਕਬੱਡੀ ਖਿਡਾਰੀ ਘੋੜਾ ਵਿਰਕਾਂ ਵਾਲਾ, ਪ੍ਰੋ. ਨਿਰਮਲ ਸਿੰਘ, ਟਰਾਂਸਪੋਰਟਰ ਬਲਤੇਜ ਸਿੰਘ ਵਾਂਦਰ, ਹਰਪ੍ਰੀਤ ਸਿੰਘ ਦੌਲਾ ਬੱਸ, ਗੁਰਚਰਨ ਸਿੰਘ ਦੌਲਾ, ਪ੍ਰਸਿੱਧ ਲੋਕ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ, ਅਮੋਹਾ ਲੀਫ਼ ਗਰੁੱਪ ਤੋਂ ਸਤੀਸ਼ ਜਿੰਦਲ, ਪ੍ਰਦੀਪ ਕਾਂਸਲ, ਤਰਸੇਮ ਗੋਇਲ, ਵਿਜੇ ਬਾਂਸਲ, ਗਰੀਨ ਸਿਟੀ ਤੋਂ ਗੁਰਦਾਸ ਗੋਇਲ ਆਦਿ ਸਮੇਤ ਵੱਡੀ ਗਿਣਤੀ ਵੱਖ-ਵੱਖ ਜਥੇਬੰਦੀਆਂ, ਰਾਜਸੀ ਪਾਰਟੀ ਨਾਲ ਸੰਬੰਧਿਤ ਵਰਕਰਾਂ, ਆਗੂਆਂ, ਸਾਕ ਸੰਬੰਧੀਆਂ ਤੇ ਪਿੰਡ ਵਾਸੀਆਂ ਨੇ ਚਹਿਲ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੁੰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਤੋਂ ਇਲਾਵਾ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ, ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ, ਹਰਪ੍ਰੀਤ ਬਾਬਾ ਕੋਚ ਭਾਰਤੀ ਕਬੱਡੀ ਟੀਮ, ਬਠਿੰਡਾ ਕਬੱਡੀ ਲੀਗ ਕਮੇਟੀ 'ਚੋਂ ਪ੍ਰੋ. ਮਦਨ ਲਾਲ ਡਡਵਿੰਡੀ ਕਬੱਡੀ ਕੋਚ, ਸੁਖਮੰਦਰ ਖਾਨ ਕੋਟਫੱਤਾ, ਜੋਗਿੰਦਰ ਬਰਾੜ ਸਰਪੰਚ ਤੁੰਗਵਾਲੀ, ਗਰੀਤਾ ਤੁੰਗਵਾਲੀ, ਕੁਮੈਂਟੇਟਰ ਸੋਨੀ ਕੋਟਫੱਤਾ, ਤਾਰੀ ਕਾਲੋਕੇ, ਸੀਰਾ ਜੰਡਾਂਵਾਲਾ, ਜਗਜੀਤ ਦੰਦੀਵਾਲ, ਗੁਰਚਰਨ ਸਿੰਘ ਜੰਡਾਂਵਾਲਾ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸੈਕਟਰੀ ਹਰਜਿੰਦਰ ਜਿੰਦਾ, ਖ਼ਜ਼ਾਨਚੀ ਗੁਰਪ੍ਰੀਤ ਸਿੰਘ ਸਿੱਧੂ, ਡਾ. ਸੁਰਜੀਤ ਸਿੰਘ ਸਾਬਕਾ ਪਿੰ੍ਰ., ਜਸਪਾਲ ਸੀਰਾ ਮਸ਼ਾਣਾ, ਰਘਬੀਰ ਭੀਖੀ, ਸੁੱਖਾ ਤੁੰਗਵਾਲੀ, ਕੁਮੈਂਟੇਟਰ ਦੀਪੂ ਅਮਰਗੜ੍ਹ ਅਤੇ ਨਵੀ ਢਿੱਲੋਂ ਕੈਨੇਡਾ, ਕਾਕਾ ਕੋਟਫੱਤਾ ਕੈਨੇਡਾ, ਬੱਬੂ ਟਿਵਾਣਾ ਆਸਟ੍ਰੇਲੀਆ ਤੇ ਗੱਬਰ ਕੈਨੇਡਾ ਆਦਿ ਨੇ ਮਨਿੰਦਰ ਘੈਂਟ ਅਤੇ ਉਨ੍ਹਾਂ ਦੇ ਭਰਾਵਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ |