ਲਹਿਰਾ ਮੁਹੱਬਤ, 24 ਅਪ੍ਰੈਲ (ਚਰਨਜੀਤ ਸਿੰਘ)-ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਬਠਿੰਡਾ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਕੈਂਪ ਲਗਾਇਆ ਗਿਆ | ਇਹ ਕੈਂਪ ਡਾ: ਗੁਰਪ੍ਰੀਤ ਸਿੰਘ (ਮੈਡੀਕਲ ਸੁਪਰੀਡੈਂਟ, ਐਡਮਿਨ), ਡਾ: ਪ੍ਰਮੋਦ ਕੁਮਾਰ ਗੋਇਲ (ਪਿ੍ੰਸੀਪਲ), ਡਾ: ਸੰਜੀਵ (ਮੈਡੀਕਲ ਸੁਪਰੀਡੈਂਟ, ਹਸਪਤਾਲ) ਤੇ ਡਾ: ਤਨਵੀਰ ਕੌਰ ਸਿੱਧੂ (ਵਿਭਾਗ ਹੈੱਡ ਤੇ ਪ੍ਰੋਫੈਸਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਫੈਮਿਲੀ ਅਡੋਪਸ਼ਨ ਪ੍ਰੋਗਰਾਮ ਤਹਿਤ ਲਗਾਇਆ ਗਿਆ | ਪ੍ਰੋਫੇਸਰ ਡਾ: ਗੁਰਕੀਰਤ ਨੇ ਦੱਸਿਆ ਕਿ ਵਿਭਾਗ ਵਲੋਂ ਹੁਣ ਤੱਕ ਇਲਾਕੇ 'ਚ 15 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ | ਜਿਸ ਵਿਚ ਮੈਡੀਸਨ ਵਿਭਾਗ, ਹੱਡੀਆਂ ਦਾ ਵਿਭਾਗ, ਅÏਰਤ ਰੋਗਾਂ ਦਾ ਵਿਭਾਗ, ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ, ਫ਼ਿਜ਼ੀਓਥੈਰੇਪੀ ਵਿਭਾਗ ਆਦਿ ਸ਼ਾਮਿਲ ਹੁੰਦੇ ਹਨ ਤੇ ਲੋਕਾਂ ਦਾ ਵੱਡੇ ਪੱਥਰ 'ਤੇ ਚੈਕਅੱਪ ਕੀਤਾ ਜਾਂਦਾ ਹੈ | ਕੈਂਪ ਵਿਚ ਡਾ: ਹਰਸ਼ਪ੍ਰੀਤ, ਡਾ: ਜਾਗਿ੍ਤੀ, ਡਾ: ਜਪਨੀਤ, ਡਾ: ਹੇਮਾ, ਡਾ: ਸੀਮਾ ਗੋਇਲ ਤੇ ਡਾ: ਮਨਿੰਦਰ ਨੇ ਓਪੀਡੀ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਦੌਰਾਨ ਮੈਡੀਸਨ ਦੇ ਮਾਹਿਰ ਡਾ: ਹਸਨ ਸਰਦਾਰ ਸਿੰਘ, ਹੱਡੀਆਂ ਦੇ ਮਾਹਿਰ ਡਾ: ਸੁਸ਼ੀਲ, ਫਿਜ਼ੀਓਥੈਰੇਪੀ ਦੇ ਮਾਹਿਰ ਡਾ: ਅਸ਼ਰ, ਡਾ: ਸ਼ਰਨਜੀਤ ਅਤੇ ਦੰਦਾਂ ਦੇ ਮਾਹਿਰ ਡਾ: ਮੋਨਿਕਾ ਭੱਟ, ਡਾ: ਹੀਤਿਕਾ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ | ਐਮ ਬੀ ਬੀ ਐਸ 2023 ਬੈਂਚ ਦੇ ਵਿਦਿਆਰਥੀਆਂ ਨੇ ਫੈਮਿਲੀ ਮੈਂਬਰਾਂ ਦਾ ਸ਼ੁਰੂਆਤੀ ਚੈਕਅੱਪ ਕੀਤਾ | ਮਨੁੱਖਤਾ ਭਲਾਈ ਸੰਸਥਾ ਵਲੋਂ ਕੈਂਪ ਵਿਚ ਡਾਕਟਰੀ ਟੀਮ ਦਾ ਪੂਰਾ ਸਹਿਯੋਗ ਕੀਤਾ ਗਿਆ | ਇਸ ਦੌਰਾਨ ਮੈਡੀਕਲ ਸੋਸ਼ਲ ਵਰਕਰ ਜਸਵੀਰ ਸਿੰਘ, ਪੀ ਆਰ ਓ ਕਰਮਜੀਤ ਸਿੰਘ, ਹਰਜਿੰਦਰ ਸਿੰਘ ਤੇ ਹੋਰ ਫ਼ੀਲਡ ਸਟਾਫ਼ ਨੇ ਕੈਂਪ 'ਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਦੌਰਾਨ 249 ਮਰੀਜ਼ਾਂ ਦਾ ਫ਼ਰੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਚੈੱਕ ਕੀਤਾ ਗਿਆ ਤੇ ਫ਼ਰੀ ਦਵਾਈਆਂ ਵੀ ਦਿੱਤੀਆਂ ਗਈਆਂ | ਇਲਾਕੇ ਦੇ ਲੋਕਾਂ ਨੇ ਇਸ ਕੈਂਪ ਵਿਚ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ ਤੇ ਸਹਿਯੋਗ ਦਿੱਤਾ | ਪਿੰਡ ਵਾਸੀਆਂ ਤੇ ਸਮਾਜ ਭਲਾਈ ਸੰਸਥਾ ਵਲੋਂ ਆਦੇਸ਼ ਹਸਪਤਾਲ ਦੇ ਇਨ੍ਹਾਂ ਯਤਨਾਂ ਦੀ ਖੂਬ ਪ੍ਰਸੰਸਾ ਕੀਤੀ ਗਈ |