ਚੀਮਾ ਮੰਡੀ, 24 ਅਪ੍ਰੈਲ (ਗੁਰਜੀਤ ਸਿੰਘ ਚਹਿਲ, ਜੁਗਰਾਜ ਮਾਨ) - ਇਲਾਕੇ ਦੀ ਨਾਮਵਰ ਸੰਸਥਾ (ਆਈ.ਸੀ.ਐੱਸ.ਈ.ਅਤੇ ਆਈ. ਐੱਸ. ਸੀ) ਬੋਰਡ ਤੋਂ ਮਾਨਤਾ ਪ੍ਰਾਪਤ 'ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਲਈ ਅਹੁਦਾ ਸੰਭਾਲ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਨਾਲ ਹੋਈ, ਉਪਰੰਤ ਸਟੇਜ 'ਤੇ ਚੁਣੇ ਹੋਏ ਮੈਂਬਰਾਂ ਦਾ ਨਾਂਅ ਐਲਾਨਿਆ ਗਿਆ | ਚੁਣੇ ਹੋਏ ਮੈਂਬਰਾਂ ਦਾ ਸਵਾਗਤ ਸਕੂਲ ਬੈਂਡ ਨਾਲ ਕੀਤਾ ਗਿਆ ਅਤੇ ਚੁਣੇ ਹੋਏ ਮੈਂਬਰਾਂ ਨੂੰ ਹਾਊਸ ਦੇ ਝੰਡੇ ਦਿੱਤੇ ਗਏ | ਇੰਨਾ ਚੁਣੇ ਗਏ ਮੈਂਬਰਾਂ ਚ ਹੈੱਡ ਲੜਕੀ ਹੁਸਨਦੀਪ ਕੌਰ, ਹੈੱਡ ਲੜਕਾ ਪ੍ਰਭਜੋਤ ਸਿੰਘ, ਸਪੋਰਟਸ ਕੈਪਟਨ ਯੁਵਰਾਜ ਸਿੰਘ, ਸਪੋਰਟਸ ਕੈਪਟਨ ਲੜਕੀ ਅਭਿਨੂਰ, ਐਕਟਿਵਿਟੀ ਕੈਪਟਨ ਲੜਕੀ ਮਨਸਿਮਰਤ ਕੌਰ, ਐਕਟਿਵਿਟੀ ਕੈਪਟਨ ਲੜਕਾ ਨਵਜੋਤ ਸਿੰਘ, ਹਾਊਸ ਕੈਪਟਨ ਹੁਸਨਦੀਪ ਸਿੰਘ, ਜਸਪ੍ਰੀਤ ਕੌਰ, ਹਾਊਸ ਕੈਪਟਨ ਅਮਰਜੀਤ ਸਿੰਘ, ਹਰਸ਼ਵੀਰ ਕੌਰ, ਹਾਊਸ ਕੈਪਟਨ ਬਿਸ਼ਮਨਜੋਤ ਸਿੰਘ, ਮਹਿਕਪ੍ਰੀਤ ਕੌਰ, ਹਾਊਸ ਕੈਪਟਨ ਗੁਰਸਹਿਜ ਸਿੰਘ, ਹਰਮਨਜੋਤ ਕੌਰ ਆਦਿ ਵਿਦਿਆਰਥੀ ਸ਼ਾਮਲ ਹਨ | ਚੁਣੇ ਗਏ ਕੌਂਸਲ ਮੈਂਬਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਗਈ | ਹੈੱਡ ਲੜਕਾ, ਹੈੱਡ ਲੜਕੀ, ਹਾਊਸ ਕੈਪਟਨ ਅਤੇ ਪ੍ਰੀਫੈਕਟਸ ਨੇ ਆਪਣੇ-ਆਪਣੇ ਅਹੁਦਿਆਂ ਦੀ ਕਸਮ ਲੈ ਕੇ ਸਕੂਲ ਦੇ ਅਨੁਸ਼ਾਸਨ, ਮਿਹਨਤ ਅਤੇ ਸੇਵਾ ਦੇ ਮੁੱਲਾਂ ਨੂੰ ਨਿਭਾਉਣ ਦਾ ਵਾਅਦਾ ਕੀਤਾ | ਸਕੂਲ ਪਿ੍ੰਸੀਪਲ ਸ੍ਰੀ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਨੇਤਿ੍ਤਵ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਚੇਅਰਮੈਨ ਚਮਕੌਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਨੇ ਚੁਣੇ ਹੋਏ ਕੌਸ਼ਲ ਮੈਂਬਰਾਂ ਨੂੰ ਵਧਾਈ ਦਿੱਤੀ |