ਮਾਨਸਾ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ)-ਜ਼ਿਲ੍ਹਾ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ 'ਚ 8 ਮੁਕੱਦਮੇ ਦਰਜ ਕਰਦਿਆਂ 10 ਵਿਅਕਤੀਆਂ ਨੂੰ ਕਾਬੂ ਕਰ ਕੇ ਹੈਰੋਇਨ (ਚਿੱਟਾ) ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸ਼ਹਿਰੀ-2 ਦੀ ਪੁਲਿਸ ਟੀਮ ਨੇ ਗੁਰਸੇਵਕ ਸਿੰਘ ਵਾਸੀ ਭੰਮੇ ਕਲਾਂ ਤੋਂ 5.50 ਗ੍ਰਾਮ, ਜੌੜਕੀਆਂ ਪੁਲਿਸ ਵਲੋਂ ਹੀਰਾ ਸਿੰਘ ਵਾਸੀ ਸਰਦੂਲਗੜ੍ਹ ਤੋਂ 7 ਗ੍ਰਾਮ, ਥਾਣਾ ਜੋਗਾ ਵਲੋਂ ਰਣਜੀਤ ਸਿੰਘ, ਸੁਖਵਿੰਦਰ ਸਿੰਘ ਤੇ ਰਾਜੂ ਸਿੰਘ ਵਾਸੀ ਬੁਰਜ ਰਾਠੀ ਤੋਂ 10 ਗ੍ਰਾਮ ਅਤੇ ਸਰਦੂਲਗੜ੍ਹ ਪੁਲਿਸ ਨੇ ਸਲੀਮ ਸਿੰਘ ਵਾਸੀ ਆਹਲੂਪਰ ਤੋਂ 6.50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਬੁਢਲਾਡਾ ਦੇ ਸੀ.ਆਈ.ਏ ਸਟਾਫ਼ ਨੇ ਮੁਰਲੀ ਰਾਮ ਵਾਸੀ ਬੁਢਲਾਡਾ ਤੋਂ 20 ਅਤੇ ਬੋਹਾ ਪੁਲਿਸ ਨੇ ਚਿਮਨ ਲਾਲ ਵਾਸੀ ਵਾਰਡ ਬੋਹਾ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਕੀਤੇ ਹਨ |