15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਗਰ ਕੌਂਸਲ ਮਾਨਸਾ ਦੇ ਵੱਖ-ਵੱਖ ਵਾਰਡਾਂ 'ਚ ਸੰਭਾਵੀ ਉਮੀਦਵਾਰਾਂ ਨੇ ਕਮਰਕੱਸੇ ਕਸੇ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮਾਨਸਾ, 24 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਭਾਵੇਂ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਸਬੰਧੀ ਹਾਲੇ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਪਰ 27 ਵਾਰਡਾਂ ਵਾਲੀ ਸਥਾਨਕ ਨਗਰ ਕੌਂਸਲ ਦੇ ਸੰਭਾਵੀ ਉਮੀਦਵਾਰਾਂ ਨੇ ਅਗੇਤੀਆਂ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮਾਨਸਾ ਦੀ ਮਿਆਦ 22 ਅਪ੍ਰੈਲ ਨੂੰ ਭੰਗ ਹੋ ਗਈ ਸੀ ਅਤੇ ਬੀਤੇ ਕੱਲ੍ਹ ਐਸ.ਡੀ.ਐਮ. ਨੇ ਪ੍ਰਸ਼ਾਸਕ ਵਜੋਂ ਕਾਰਜ ਭਾਰ ਸੰਭਾਲ ਲਿਆ ਹੈ | ਪਿਛਲੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਨਗਰ ਕੌਂਸਲ ਦੇ ਵਾਰਡਾਂ ਦਾ ਰਾਖਵਾਂਕਰਨ ਜਾਰੀ ਕਰ ਦਿੱਤਾ ਸੀ | ਨੋਟੀਫ਼ਿਕੇਸ਼ਨ ਮੁਤਾਬਿਕ ਵਾਰਡ ਨੰ. 3, 5, 9, 13, 15, 19, 21, 23, 25 ਤੇ 27 ਨੂੰ ਜਨਰਲ ਬਣਾਇਆ ਗਿਆ ਹੈ ਜਦਕਿ 2, 8, 10, 12, 14, 16, 18, 20, 22 ਤੇ 26 ਵਾਰਡ ਨੂੰ ਅÏਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ | ਵਾਰਡ ਨੰ. 1, 7 ਤੇ 11 ਅਨੁਸੂਚਿਤ ਜਾਤੀ ਅਤੇ 4, 6 ਤੇ 17 ਨੂੰ ਅਨੁਸੂਚਿਤ ਜਾਤੀ ਅÏਰਤ ਲਈ ਰਾਖਵੇਂ ਕੀਤੇ ਗਏ ਹਨ | ਇਸ ਤਰ੍ਹਾਂ ਵਾਰਡ ਨੰ. 24 ਨੂੰ ਪਛੜੀਆਂ ਸ਼ੇ੍ਰਣੀਆਂ ਲਈ ਰਾਖਵਾਂ ਬਣਾਇਆ ਗਿਆ ਹੈ | ਸੰਭਾਵੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਵਾਰਡਾਂ 'ਚ ਵੋਟਰਾਂ ਦੇ ਦਰ ਖੜਕਾਉਣ ਲੱਗ ਪਏ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਖ਼ੁਦ ਨੂੰ ਉਮੀਦਵਾਰ ਦੱਸ ਕੇ ਵੋਟਰਾਂ ਨੂੰ ਆਪਣੇ ਹੱਕ 'ਚ ਪ੍ਰੇਰਨ ਲੱਗੇ ਹਨ | ਰਾਜਸੀ ਪਾਰਟੀਆਂ ਨੇ ਵੀ ਆਪਣੇ ਉਮੀਦਵਾਰਾਂ ਨੂੰ ਥਾਪੜਾ ਦੇ ਦਿੱਤਾ ਹੈ | ਉਹ ਵੀ ਵਾਰਡ-ਵਾਰ ਸਰਗਰਮੀਆਂ 'ਚ ਰੁੱਝ ਗਏ ਹਨ |
21ਮੈਂਬਰੀ ਸੰਘਰਸ਼ ਕਮੇਟੀ ਦੇ ਯਤਨਾਂ ਨੂੰ ਪਿਆ ਬੂਰ
ਉੱਧਰ ਸਥਾਨਕ ਸ਼ਹਿਰ ਦੀ ਵਾਰਡਬੰਦੀ 'ਚ ਕੀਤੀਆਂ ਤਬਦੀਲੀਆਂ ਦੇ ਮਾਮਲੇ 'ਚ 21 ਮੈਂਬਰੀ ਸੰਘਰਸ਼ ਕਮੇਟੀ ਦੇ ਯਤਨਾਂ ਨੂੰ ਬੂਰ ਪੈ ਗਿਆ ਹੈ | ਦੱਸ ਦੇਈਏ ਕਿ ਇਸ ਵਾਰ ਵਾਰਡਬੰਦੀ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ ਸਨ | ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਧੰਨਾ ਮੱਲ ਗੋਇਲ ਨੇ ਦੱਸਿਆ ਕਿ ਇਹ ਤਬਦੀਲੀਆਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਸਨ ਕਿਉਂਕਿ ਵਾਰਡਬੰਦੀ 'ਚ ਗਲੀਆਂ ਅਤੇ ਵੋਟਾਂ ਨੂੰ ਮਨਮਰਜ਼ੀ ਨਾਲ ਕੱਟਣ ਦੇ ਨਾਲ ਹੀ ਕਈ ਵਾਰਡਾਂ 'ਚੋਂ ਲਗਭਗ 900 ਤੋਂ 1000 ਵੋਟਾਂ ਇੱਧਰ-ਉੱਧਰ ਕੀਤੀਆਂ ਗਈਆਂ ਸਨ, ਜਿਸ ਦੇ ਵਿਰੋਧ 'ਚ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਐਲਾਨ ਕੀਤਾ ਕਿ ਜੇਕਰ ਵਾਰਡਬੰਦੀ ਸਹੀ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਲੜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਡੀ.ਸੀ. ਤੇ ਏ.ਡੀ.ਸੀ. ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਬੀ.ਐਲ.ਓਜ਼ ਨੂੰ ਹੁਕਮਾਂ ਤੇ ਕਾਨੂੰਨ ਅਨੁਸਾਰ ਵਾਰਡਬੰਦੀ ਮੁੜ ਪੁਰਾਣੇ ਪਲਾਨ ਅਨੁਸਾਰ ਠੀਕ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਅਣਅਧਿਕਾਰਤ ਸਪਲਾਈ ਰੋਕਣ ਲਈ ਹੱਦਾਂ 'ਤੇ ਬੈਰੀਅਰ ਸਥਾਪਿਤ ਅਗਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਈਕੋ ਕਲੱਬ ਨੇ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ <br/>
Ad Position 24