19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਿੰਡ ਭੂੰਦੜ ਦੀ ਮਹਿਲਾ ਸਰਪੰਚ ਦੇ ਪਤੀ ਦੀ ਕੀਤੀ ਕੁੱਟਮਾਰ <br/>

Ad Position 21
No active advertisement
ਅਜੀਤ ਡੈਸਕ 26-04-2026
ਬਾਲਿਆਂਵਾਲੀ, 25 ਅਪ੍ਰੈਲ (ਕੁਲਦੀਪ ਮਤਵਾਲਾ)- ਪਿੰਡ ਭੂੰਦੜ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਗਏ ਮਹਿਲਾ ਸਰਪੰਚ ਸਰਬਜੀਤ ਕੌਰ ਦੇ ਸਮਾਜ ਸੇਵੀ ਪਤੀ ਗੁਰਮੀਤ ਸਿੰਘ ਨਿੱਕਾ ਦੀ ਕੁੱਟਮਾਰ ਕਰਨ ਤੋਂ ਭੜਕੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੱਜਵੀਂ ਨਾਅਰੇਬਾਜ਼ੀ¢ ਇਸ ਸਬੰਧੀ ਗੁਰਮੀਤ ਸਿੰਘ ਨਿੱਕਾ ਨੇ ਦੱਸਿਆ ਕਿ ਮੈਂ ਆਪਣੀ ਸਕੂਟਰੀ ਤੇ ਸਿੱਧੂ ਪੱਤੀ ਵਾਲੀ ਫਿਰਨੀ ਵੱਲ ਗਿਆ ਤਾਂ ਮੇਰੀ ਸਕੂਟਰੀ ਦੇ ਵਿਚ ਟਰੈਕਟਰ ਨਾਲ ਟੱਕਰ ਮਾਰ ਦਿੱਤੀ, ਜਦੋਂ ਮੈਂ ਜ਼ਮੀਨ 'ਤੇ ਡਿੱਗ ਗਿਆ ਤਾਂ ਯਾਦਵਿੰਦਰ ਸਿੰਘ ਤੇ ਉਸ ਦੇ ਪੁੱਤਰ ਸਤਪਾਲ ਸਿੰਘ ਅਤੇ ਉਸ ਦੀ ਧੀ ਮਨਦੀਪ ਕੌਰ ਵਲੋਂ ਮੇਰੀ ਕੁੱਟਮਾਰ ਕੀਤੀ ਅਤੇ ਮੌਕੇ 'ਤੇ ਪਹੁੰਚੇ ਇਕ ਹੋਰ ਵਿਅਕਤੀ ਦੇ ਵੀ ਉਕਤ ਵਿਅਕਤੀਆਂ ਨੇ ਸੱਟਾਂ ਮਾਰੀਆਂ ਜੋ ਕਿ ਜੇਰੇ ਇਲਾਜ ਹਸਪਤਾਲ 'ਚ ਦਾਖਲ ਹਨ¢ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਾਰੇ ਪਿੰਡ ਨੇ ਇਕ ਮੱਤ ਹੋ ਕੇ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਇਹ ਮਾਮਲਾ ਉਦੋਂ ਹੋਰ ਭੜਕ ਗਿਆ ਜਦੋਂ ਪੁਲਿਸ ਥਾਣਾ ਬਾਲਿਆਂਵਾਲੀ ਦੇ ਕਰਮਚਾਰੀ ਜਦੋਂ ਉਨ੍ਹਾਂ ਨੂੰ ਉਕਤ ਵਿਅਕਤੀਆਂ ਨੂੰ ਫੜਨ ਆਈ ਤਾਂ ਉਹ ਪੁਲਿਸ ਦੀ ਗੱਡੀ ਚ ਬੈਠਣ ਦੀ ਬਜਾਏ, ਆਪਣੀ ਨਿੱਜੀ ਗੱਡੀ ਤੇ ਪੁਲਿਸ ਦੇ ਮਗਰ ਥਾਣਾ ਬਾਲਿਆਂਵਾਲੀ ਵੱਲ ਚਲੇ ਗਏ¢ ਪਿੰਡ ਵਾਸੀਆਂ ਨੇ ਪੁਲਿਸ ਤੇ ਦੋਸ਼ ਲਾਇਆ ਕਿ ਪੁਲਿਸ ਦੀ ਹਮਦਰਦੀ ਜ਼ਾਹਿਰ ਕਰਦੀ ਹੈ ਕਿ ਕਥਿਤ ਦੋਸ਼ੀਆਂ ਨੂੰ ਸਿਆਸੀ ਆਸ਼ੀਰਵਾਦ ਹਾਸਿਲ ਹੈ, ਤੇ ਪੁਲਿਸ ਬੇਵੱਸ ਹੋ ਕੇ ਉਨ੍ਹਾਂ ਨੂੰ ਸਰਕਾਰੀ ਗੱਡੀ 'ਚ ਨਾ ਬਿਠਾ ਕੇ ਤੇ ਨਿੱਜੀ ਗੱਡੀ ਚ ਜਾਣ ਦੀ ਮਿਹਰਬਾਨੀ ਕਰ ਰਹੀ ਹੈ¢ ਇਸ ਸਬੰਧੀ ਪਿੰਡ ਵਾਸੀਆਂ ਨੇ ਅਤੇ ਪਿੰਡ ਦੇ ਨÏਜਵਾਨਾਂ ਨੇ ਤੇ ਕਿਸਾਨ ਆਗੂਆਂ ਨੇ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਪੰਚ ਦੇ ਪਤੀ ਗੁਰਮੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ ਗਏ ਅਤੇ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਥਿਤ ਦੋਸ਼ੀਆਂ ਨੂੰ ਭੂੰਦੜ ਲਿਆ ਕੇ ਗਿ੍ਫ਼ਤਾਰ ਨਹੀਂ ਕੀਤਾ ਤਾਂ ਮੰਡੀ ਕਲਾਂ ਵਿਖੇ ਦਮਦਮਾ ਸਾਹਿਬ ਵਾਲਾ ਰੋਡ ਜਾਮ ਕੀਤਾ ਜਾਵੇਗਾ¢ ਇਸ ਮÏਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਡੀ.ਐਸ.ਪੀ ਮੌੜ ਜਸਵਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਤੁਹਾਡੀ ਮੰਗ ਅਨੁਸਾਰ ਭੂੰਦੜ ਤੋਂ ਗਿ੍ਫ਼ਤਾਰ ਕਰਕੇ, ਸਾਰੇ ਪਿੰਡ ਨੂੰ ਗੱਡੀ ਬੈਠਿਆਂ ਨੂੰ ਦੂਰ ਤੋਂ ਵਿਖਾ ਦਿੱਤਾ ਜਾਵੇਗਾ ਜਦਕਿ ਗੁਰਮੀਤ ਸਿੰਘ ਤੇ ਪਿੰਡ ਵਾਸੀ ਜੋ ਵੀ ਬਿਆਨ ਦਰਜ ਕਰਵਾਉਣਗੇ¢ ਉਸ ਮੁਤਾਬਿਕ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢ ਇਸ ਮÏਕੇ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਤੇ ਸਬ ਇੰਸਪੈਕਟਰ ਸ਼ਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੁਰੱਖਿਆ ਦੇ ਲਿਹਾਜ਼ ਤੋਂ ਭਾਰੀ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਸੀ¢ ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਪੁਲਿਸ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਦੱਈ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰਿਤ ਕਥਿਤ ਦੋਸ਼ੀ ਯਾਦਵਿੰਦਰ ਸਿੰਘ ਤੇ ਉਸ ਦੇ ਪੁੱਤਰ ਸਤਪਾਲ ਸਿੰਘ ਅਤੇ ਪੁੱਤਰੀ ਮਨਦੀਪ ਕÏਰ ਤੇ ਮਾਮਲਾ ਦਰਜ ਕਰ ਲਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੱਢਿਆ ਤ੍ਰਾਹ, ਗਰਮੀ ਕਾਰਨ ਅਚਾਨਕ ਵਧੀ ਮੰਗ ਕਰਕੇ ਲੱਗ ਰਹੇ ਨੇ ਕੱਟ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਮਾਨਵ ਏਕਤਾ ਦਿਵਸ ਮਨਾਇਆ
Ad Position 24