19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੰਤ ਨਿਰੰਕਾਰੀ ਮਿਸ਼ਨ ਵਲੋਂ ਮਾਨਵ ਏਕਤਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-'ਮਾਨਵ ਏਕਤਾ ਦਿਵਸ' ਬਾਬਾ ਗੁਰਬਚਨ ਸਿੰਘ ਦੀ ਪਵਿੱਤਰ ਯਾਦ ਵਿਚ ਦਿੱਲੀ ਵਿਖੇ ਮਨਾਇਆ ਗਿਆ | ਇਸ ਤੋਂ ਇਲਾਵਾ ਇਹ ਦਿਵਸ ਦੇਸ਼ ਭਰ ਦੇ ਕੇਂਦਰਾਂ ਵਿਚ ਵੀ ਪੂਰੀ ਸ਼ਰਧਾ ਮਨਾਇਆ ਗਿਆ, ਜਿਸ 'ਚ ਸੰਗਤਾਂ ਨੇ ਭਰਪੂਰ ਹਾਜ਼ਰੀ ਲਗਵਾਈ | ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਦਾ ਕਹਿਣਾ ਸੀ ਕਿ ਇਸ ਮੌਕੇ ਖ਼ੂਨ ਦਾਨ ਦਾ ਕੈਂਪ ਵੀ ਲਗਾਇਆ ਗਿਆ ਅਤੇ ਤਕਰੀਬਨ 850 ਯੂਨਿਟ ਖ਼ੂਨ ਸ਼ਰਧਾਲੂਆਂ ਨੇ ਦਾਨ ਕੀਤਾ | ਇਸ ਮੌਕੇ ਦੇਸ਼ ਭਰ ਦੇ ਕੇਂਦਰਾਂ 'ਤੇ ਵੀ ਖ਼ੂਨ ਦਾਨ ਦੇ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ 50 ਹਜ਼ਾਰ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਮੌਕੇ ਮਾਤਾ ਸੁਦਿਕਸ਼ਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਹਰਦੇਵ ਸਿੰਘ ਅਤੇ ਬਾਬਾ ਗੁਰਬਚਨ ਸਿੰਘ ਦਾ ਜੀਵਨ ਹਮੇਸ਼ਾ ਪ੍ਰੇਰਨਾਦਾਇਕ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਜੇਕਰ ਹਰ ਵਿਅਕਤੀ ਅਜਿਹਾ ਕਰੇ ਤਾਂ ਸਮਾਜ ਦਾ ਭਲਾ ਆਪਣੇ ਆਪ ਹੋ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਸਾਡੇ ਅੰਦਰ ਪ੍ਰੇਮ, ਕਰੁਣਾ ਅਤੇ ਸੇਵਾ ਦਾ ਭਾਵ ਸਦਾ ਜਿਉਂਦਾ ਰਹੇ | ਇਨ੍ਹਾਂ ਕੈਂਪਾਂ ਵਿਚ ਖ਼ੂਨ ਇਕੱਠਾ ਕਰਨ ਲਈ ਦਿੱਲੀ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਸੁਰੱਖਿਅਤ ਢੰਗ ਨਾਲ ਖ਼ੂਨ ਦਾਨ ਕਰਵਾਇਆ | ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਮਾਤਾ ਸੁਦਿਕਸ਼ਾ ਅਤੇ ਹੋਰਾਂ ਨੂੰ ਸਨਮਾਨ ਨਾਲ ਨਿਵਾਜਿਆ ਗਿਆ | ਵਰਨਣਯੋਗ ਹੈ ਨਿਰੰਕਾਰੀ ਮਿਸ਼ਨ ਦੁਆਰਾ ਚਲਾਈ ਗਈ ਇਸ ਮੁਹਿੰਮ ਵਿਚ 9174 ਕੈਂਪਾਂ ਰਾਹੀਂ 15,00,230 ਯੂਨਿਟ ਖ਼ੂਨ ਇਕੱਠਾ ਕੀਤਾ ਜਾ ਚੁੱਕਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਿੰਡ ਭੂੰਦੜ ਦੀ ਮਹਿਲਾ ਸਰਪੰਚ ਦੇ ਪਤੀ ਦੀ ਕੀਤੀ ਕੁੱਟਮਾਰ <br/> ਅਗਲੀ ਖ਼ਬਰ 17 ਸਾਲਾਂ ਦੇ ਲੜਕੇ ਨੂੰ ਚਾਕੂ ਮਾਰ ਕੇ ਦੋਸ਼ੀ ਹੋਏ ਫ਼ਰਾਰ- ਪੁਲਿਸ ਨੇ ਕੀਤੇ ਕਾਬੂ
Ad Position 24