19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੱਢਿਆ ਤ੍ਰਾਹ, ਗਰਮੀ ਕਾਰਨ ਅਚਾਨਕ ਵਧੀ ਮੰਗ ਕਰਕੇ ਲੱਗ ਰਹੇ ਨੇ ਕੱਟ

Ad Position 21
No active advertisement
ਬਿਜਲੀ ਕੱਟ ਨੂੰ ਰੇਖਾਂਕਿਤ ਕਰਦੀ ਇੱਕ ਤਸਵੀਰ | <br/> 26-04-2026
ਤਲਵੰਡੀ ਸਾਬੋ, 25 ਅਪ੍ਰੈਲ (ਰਣਜੀਤ ਸਿੰਘ ਰਾਜੂ)-ਐਤਕੀਂ ਅਪ੍ਰੈਲ ਮਹੀਨੇ ਦੇ ਅੰਤ 'ਚ ਹੀ ਪੈ ਰਹੀ ਰਿਕਾਰਡ ਗਰਮੀ ਦੌਰਾਨ ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਉੱਪ ਮੰਡਲ ਦੇ ਪਿੰਡਾਂ/ਸ਼ਹਿਰਾਂ 'ਚ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਆਮ ਲੋਕਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ ਅਤੇ ਜਿਉਂ ਜਿਉਂ ਹੁਣ ਇਹ ਕੱਟ ਵਧ ਰਹੇ ਹਨ ਤਾਂ ਆਮ ਲੋਕਾਂ ਦੀ ਬੇਚੈਨੀ ਵਧ ਰਹੀ ਹੈ ਜਦੋਂਕਿ ਬਿਜਲੀ ਵਿਭਾਗ ਦੇ ਅਧਿਕਾਰੀ ਬਿਜਲੀ ਦੀ ਵਧਦੀ ਮੰਗ ਦੇ ਚੱਲਦਿਆਂ ਇਸ ਨੰੂ ਮਜਬੂਰੀ ਦੱਸ ਰਹੇ ਹਨ | ਉਪ ਮੰਡਲ ਤਲਵੰਡੀ ਸਾਬੋ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਲੋਕਾਂ ਮੁਤਾਬਿਕ ਪਿੰਡਾਂ ਵਾਲਿਆਂ ਨੂੰ ਬਿਜਲੀ ਕੱਟਾਂ ਦਾ ਜ਼ਿਆਦਾ ਸੰਤਾਪ ਭੋਗਣਾ ਪੈ ਰਿਹੈ ਜਿੱਥੇ ਦਿਨ ਵੇਲੇ ਵੀ ਬਿਜਲੀ ਕੱਟ ਲੱਗ ਰਹੇ ਹਨ ਜਦੋਂਕਿ ਤਲਵੰਡੀ ਸਾਬੋ ਨਗਰ ਸਮੇਤ ਸ਼ਹਿਰੀ ਖੇਤਰਾਂ 'ਚ ਜ਼ਿਆਦਾ ਕੱਟ ਰਾਤ ਨੂੰ ਲਗਾਏ ਜਾ ਰਹੇ ਹਨ | ਜਗਾ ਰਾਮ ਤੀਰਥ ਦੇ ਰਾਜਵਿੰਦਰ ਸਿੰਘ ਤੇ ਗੁਰੂਸਰ ਦੇ ਭਾਗ ਸਿੰਘ ਕਾਕਾ ਅਨੁਸਾਰ ਪਿੰਡਾਂ ਚ ਤਾਂ ਦਿਨ ਅਤੇ ਰਾਤ ਨੂੰ ਲੱਗਦੇ ਬਿਜਲੀ ਕੱਟਾਂ ਦਾ ਕੁੱਲ ਸਮਾਂ ਮਿਲਾਇਆ ਜਾਵੇ ਤਾਂ ਇਹ ਕਈ ਵਾਰ 12 ਘੰਟੇ ਵੀ ਬਣ ਜਾਂਦਾ ਹੈ ਜਦੋਂਕਿ ਤਲਵੰਡੀ ਸਾਬੋ ਨਗਰ ਦੇ ਕੁਝ ਮੁਹਤਬਰਾਂ ਨੇ ਦੱਸਿਆ ਕਿ ਅੱਤ ਦੀ ਗਰਮੀ ਚ ਬਿਨਾਂ ਅਗਾਊਾ ਸੂਚਨਾ ਦੇ ਰਾਤ ਸਮੇਂ ਲੰਬੇ ਬਿਜਲੀ ਕੱਟ ਲਾਉਣ ਨਾਲ ਪਰਿਵਾਰਾਂ, ਖ਼ਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਕੱਟ ਲਾਉਣ ਦਾ ਸਮਾਂ ਵੀ ਅਜਿਹਾ ਰੱਖਿਆ ਜਾ ਰਿਹੈ ਕਿ ਲੋਕਾਂ ਨੂੰ ਅੱਧੀ ਰਾਤ ਤੱਕ ਮਜ਼ਬੂਰੀਵੱਸ ਬਿਜਲੀ ਦੀ ਉਡੀਕ ਕਰਨੀ ਪੈ ਰਹੀ ਹੈ | ਉੱਧਰ ਮਾਮਲੇ ਸਬੰਧੀ ਪੀ.ਐੱਸ.ਪੀ.ਸੀ.ਐੱਲ ਮੰਡਲ ਮੌੜ ਦੇ ਐਕਸੀਅਨ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਅਚਾਨਕ ਵਧ ਗਈ ਹੈ ਤੇ ਜਿਸ ਕਾਰਣ ਮਜ਼ਬੂਰੀਵੱਸ ਕੱਟਾਂ ਦਾ ਸਹਾਰਾ ਲੈਣਾ ਪੈ ਰਿਹੈ | ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦੀ ਅਗਾਊਾ ਸੂਚਨਾ ਦੇਣਾ ਫਿਲਹਾਲ ਸੰਭਵ ਨਹੀ ਕਿਉਂਕਿ ਜ਼ਿਆਦਾ ਲੋਡ ਕਾਰਣ ਕਈ ਵਾਰ ਪਾਵਰ ਸਟੇਸ਼ਨਾਂ ਤੋਂ ਟਿ੍ਪ ਹੋ ਜਾਂਦੀ ਹੈ ਤੇ ਕਈ ਵਾਰ ਕੇਂਦਰੀ ਪੂਲ ਤੋਂ ਲੋੜੀਂਦੀ ਮਾਤਰਾ 'ਚ ਬਿਜਲੀ ਨਹੀ ਮਿਲ ਪਾਉਂਦੀ | ਉਨ੍ਹਾਂ ਆਸ ਪ੍ਰਗਟਾਈ ਕਿ ਮੰਗ ਮੁਤਾਬਿਕ ਬਿਜਲੀ ਦੀ ਉਪਲੱਬਧਤਾ ਜਲਦ ਹੋਣ ਦੀ ਸੰਭਾਵਨਾ ਹੈ ਤੇ ਅਜਿਹਾ ਹੁੰਦਿਆਂ ਹੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਐੱਸ.ਡੀ.ਓ. ਸੰਗਤ ਕੋਲ ਦੁਖੜੇ ਸੁਣਾਏ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਿੰਡ ਭੂੰਦੜ ਦੀ ਮਹਿਲਾ ਸਰਪੰਚ ਦੇ ਪਤੀ ਦੀ ਕੀਤੀ ਕੁੱਟਮਾਰ <br/>
Ad Position 24