ਨਥਾਣਾ, 25 ਅਪ੍ਰੈਲ (ਗੁਰਦਰਸ਼ਨ ਲੁੱਧੜ)-ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਅਤੇ ਸੀ. ਜੇ. ਐਮ. ਸਿਵਲ ਜੱਜ ਸੀਨੀਅਰ ਡਵੀਜ਼ਨ-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਮੋਬਾਇਲ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਸੀ.ਜੇ.ਐਮ. ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਏ. ਡੀ. ਆਰ. ਕੇਂਦਰ ਬਠਿੰਡਾ ਤੋਂ ਟੀਮ ਸਮੇਤ ਮੋਬਾਇਲ ਵੈਨ ਰਵਾਨਾ ਕੀਤੀ ਗਈ | ਇਸ ਮੁਹਿੰਮ ਦੌਰਾਨ ਪੈਰਾਲੀਗਲ ਵਲੰਟੀਅਰਾਂ ਅਤੇ ਕਾਨੂੰਨੀ ਮਾਹਿਰਾਂ ਵਲੋਂ ਪਿੰਡਾਂ ਵਿਚ ਸਾਂਝੇ ਸਥਾਨਾਂ ਉੱਤੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਨਾਲਸਾ ਅਤੇ ਪਲਸਾ ਦੀਆਂ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਜਾ ਰਿਹਾ ਹੈ | ਇਸ ਲੜੀ ਤਹਿਤ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿਚ ਜਾਗਰੂਕ ਸੈਮੀਨਾਰ ਲਗਾਏ ਗਏ, ਜਿਸ ਦੌਰਾਨ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਪੰਜਾਬ/ਨਾਲਸਾ ਅਪਰਾਧ ਪੀੜ੍ਹਤ ਮੁਆਵਜ਼ਾ ਸਕੀਮ, ਔਰਤਾਂ ਦੇ ਹੱਕਾਂ/ਅਧਿਕਾਰਾਂ, ਪੋਕਸੋ ਐਕਟ, ਸੀਨੀਅਰ ਸਿਟੀਜਨ ਦੇ ਹੱਕਾਂ, ਨਸ਼ਾ ਵਿਰੋਧੀ ਸਕੀਮਾਂ ਬਾਰੇ, ਮਾਨਸਿਕ ਪੱਧਰ 'ਤੇ ਬਿਮਾਰ/ਦਿਵਿਆਂਗ ਵਿਕਤੀਆਂ ਬਾਰੇ, ਅਸੰਗਠਿਤ ਸੈਕਟਰ ਦੇ ਕਾਮਿਆਂ ਸਬੰਧੀ ਸਕੀਮਾਂ, ਬੱਚਿਆਂ ਦੇ ਮੌਲਿਕ ਅਧਿਕਾਰਾਂ, ਬਾਲ ਵਿਆਹ, ਆਸ਼ਾ ਸਕੀਮ, ਡਾਨ ਸਕੀਮ, ਜਾਗਿ੍ਤੀ ਅਤੇ ਸੰਵਾਦ ਆਦਿ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੁਹਿੰਮ ਵਿਚ ਪੈਰਾ ਲੀਗਲ ਵਲੰਟੀਅਰ ਸ਼ਸ਼ੀ ਸਿੱਕਾ, ਰਾਕੇਸ਼ ਕੁਮਾਰ ਨਰੂਲਾ, ਕੁਲਦੀਪ ਕੌਰ, ਜਸਵੀਰ ਕੌਰ, ਵੀਰਪਾਲ ਕੌਰ, ਰਾਮ ਸਰੂਪ ਸਿੰਘ, ਪਰਮਜੀਤ ਕੌਰ, ਸੁਮਨ ਪਰਾਸ਼ਰ, ਅਮਨਦੀਪ ਕੌਰ, ਰੰਜਨਾ ਸਿੰਗਲਾ, ਅਮਰਜੋਤ ਸ਼ਰਮਾ ਅਤੇ ਗੁਰਜੀਤ ਸਿੰਘ ਵਲੋਂ ਅਹਿਮ ਯੋਗਦਾਨ ਪਾਇਆ ਗਿਆ |