21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਾਣੀ ਦੀ ਸੇਵਾ ਦਾ ਉਦਘਾਟਨ ਮਿਸਟਰ ਮੁਨਫ਼ੇਦ ਖਾਨ ਨੇ ਕੀਤਾ <br/>

Ad Position 21
No active advertisement
ਅਜੀਤ ਡੈਸਕ 26-04-2026
ਰਾਮਾਂ ਮੰਡੀ, 25 ਅਪ੍ਰੈਲ (ਤਰਸੇਮ ਸਿੰਗਲਾ)-ਭਿਆਨਕ ਗਰਮੀ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ ਰਾਮਾਂ ਸਹਾਰਾ ਕਲੱਬ ਵਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਆਰ. ਓ. ਯੁਕਤ ਠੰਢੇ ਪਾਣੀ ਦੀ ਸੇਵਾ ਦਾ ਉਦਘਾਟਨ ਸਟੇਸ਼ਨ ਮਾਸਟਰ ਮਿਸਟਰ ਮੁਨਫ਼ੇਦ ਖ਼ਾਨ ਨੇ ਕੀਤਾ ਅਤੇ ਕਲੱਬ ਵਲੋਂ ਹਰ ਸਮੇਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਦੀ ਸ਼ਲਾਘਾ ਕੀਤੀ | ਕਲੱਬ ਵਲੋਂ ਜਿੱਥੇ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਦੇ ਸਥਾਨ ਤੇ ਜ਼ਰੂਰਤਮੰਦ ਲੋਕਾਂ ਲਈ ਸ਼ਾਮ ਸਵੇਰੇ ਲੰਗਰ ਚਲਾਇਆ ਜਾ ਰਿਹਾ ਹੈ, ਉਥੇ ਗਰਮੀ ਦੇ ਮੌਸਮ ਵਿਚ ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਤੇ ਠੰਢੇ ਪਾਣੀ ਦੀ ਸੇਵਾ ਵੀ ਲਗਾਤਾਰ ਚਲਾਈ ਜਾ ਰਹੀ ਹੈ | ਮਿਸਟਰ ਮੁਨਫ਼ੇਦ ਖਾਨ ਨੇ ਕਲੱਬ ਵਲੋਂ ਪਾਣੀ ਦੀ ਸਪਲਾਈ ਲਈ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਮਿਸਟਰ ਮੁਨਫੇਦ ਖਾਨ ਨੇ ਕਿਹਾ ਕਿ ਸੇਵਾ ਕਦੇ ਵਿਅਰਥ ਨਹੀਂ ਜਾਂਦੀ | ਸੇਵਾ ਕਰਨ ਵਾਲਿਆਂ ਨੂੰ ਮੇਵਾ ਜ਼ਰੂਰ ਮਿਲਦਾ ਹੈ | ਇਸ ਮੌਕੇ ਸਟੇਸ਼ਨ ਮਾਸਟਰ ਮਿਸਟਰ ਮੁਨਫੇਦ ਖਾਨ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ ਐਡਵੋਕੇਟ, ਸਕੱਤਰ ਵਿਕਰਾਂਤ ਗੋਇਲ ਐਡਵੋਕੇਟ, ਕੈਸ਼ੀਅਰ ਸੁਰੇਸ਼ ਕੁਮਾਰ ਜੱਗਾ, ਰਮੇਸ਼ ਕੁਮਾਰ ਬਾਂਸਲ, ਅਸ਼ੋਕ ਕੁਮਾਰ ਸੇਤੀਆ ਤੋਂ ਇਲਾਵਾ ਮਾਨ ਸਿੰਘ ਅਰੋੜਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੋਬਾਈਲ ਵੈਨ ਰਾਹੀਂ ਬਲਾਕ ਨਥਾਣਾ ਵਿਚ ਪ੍ਰਚਾਰ <br/> ਅਗਲੀ ਖ਼ਬਰ ਭਾਜਪਾ ਨੇ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡਾਂ ਦੀ ਚੋਣ ਲੜਨ ਲਈ ਵਿਸ਼ੇਸ਼ ਮੀਟਿੰਗ ਕੀਤੀ <br/>
Ad Position 24