ਬੁਢਲਾਡਾ, 2 ਮਈ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਮਨੂ ਵਾਟਿਕਾ ਸਕੂਲ ਵਿਖੇ ਵਿਦਿਆਰਥੀਆਂ 'ਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਕਰਨਲ ਅਵਿਨਾਸ਼ ਡੀ. ਪਿਤਰੇ 20-ਪੀ.ਬੀ. ਐਨ.ਸੀ.ਸੀ. ਬਠਿੰਡਾ ਅਤੇ ਸੂਬੇਦਾਰ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਦੇਸ਼-ਭਗਤੀ ਭਰਪੂਰ ਪੇਸ਼ਕਾਰੀਆਂ ਤੋਂ ਇਲਾਵਾ ਹਨੂੰਮਾਨ ਚਾਲੀਸਾ, ਸ਼ਬਦ ਗਾਇਨ, ਐਨ.ਸੀ.ਸੀ. ਗੀਤ, ਡਾਂਸ ਕੀਤਾ | ਕਰਨਲ ਅਵਿਨਾਸ਼ ਨੇ ਵਿਦਿਆਰਥੀਆਂ ਨੂੰ ਨੇਤਿ੍ਤਵ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਜੀਵਨ ਵਿਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਆਤਮ ਵਿਸ਼ਵਾਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੁਆਰਾ ਅਕਾਦਮਿਕ ਸੈਸ਼ਨ 2025-26 ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ, ਐਮ.ਡੀ. ਮਨੂ ਗੁਪਤਾ ਅਤੇ ਪਿ੍ੰਸੀਪਲ ਉਮੇਸ਼ ਗਰਗ ਨੇ ਉਨ੍ਹਾਂ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ | ਪਿ੍ੰਸੀਪਲ ਉਮੇਸ਼ ਗਰਗ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਭਵਿੱਖ 'ਚ ਕਰਵਾਏ ਜਾਣਗੇ | ਇਸ ਮੌਕੇ ਏ.ਐਨ.ਓ. ਰਾਜੇਸ਼ ਮਿੱਤਲ, ਏ.ਐਨ.ਓ ਗੁਰਪ੍ਰੀਤ ਸਿੰਘ, ਸੀ.ਟੀ.ਓ. ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |