ਰਾਮਾਂ ਮੰਡੀ, 3 ਮਈ (ਤਰਸੇਮ ਸਿੰਗਲਾ)- ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਇਕਦਮ 993 ਰੁਪਏ ਦੇ ਵੱਡੇ ਵਾਧੇ ਨੂੰ ਲੈ ਕੇ ਵਪਾਰੀਆਂ ਅਤੇ ਆਮ ਲੋਕਾਂ ਵਿਚ ਕੇਂਦਰ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ¢ ਇਸ ਵਾਧੇ ਨੂੰ ਨਾਜਾਇਜ਼ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਕਰੜੀ ਨਿੰਦਾ ਕੀਤੀ ਹੈ¢ ਸ੍ਰੀ ਬਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਚਾਨਕ ਅਤੇ ਭਾਰੀ ਵਾਧੇ ਨਾਲ ਛੋਟੇ ਵਪਾਰੀਆਂ ਦੀ ਕਮਰ ਟੁੱਟ ਜਾਵੇਗੀ¢ ਪਹਿਲਾਂ ਹੀ ਬਲੈਕ ਵਿਚ ਮਹਿੰਗੇ ਭਾਅ ਸਿਲੰਡਰ ਖ਼ਰੀਦ ਕੇ ਮਹਿੰਗਾਈ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਲਈ ਇਹ ਵਾਧਾ ਇਕ ਹੋਰ ਵੱਡਾ ਝਟਕਾ ਹੈ¢ ਇਸ ਨਾਲ ਬਲੈਕ ਕਰਨ ਵਾਲਿਆਂ ਨੂੰ ਹੋਰ ਹੱਲਾਸ਼ੇਰੀ ਮਿਲੇਗੀ¢ ਸ੍ਰੀ ਬਿੰਦਲ ਨੇ ਕਿਹਾ, 'ਦੁਕਾਨਾਂ ਤੋਂ ਹੀ ਘਰਾਂ ਦੀ ਰੋਜ਼ੀ-ਰੋਟੀ ਚੱਲਦੀ ਹੈ, ਘਰਾਂ ਤੋਂ ਦੁਕਾਨਾਂ ਨਹੀਂ ਚੱਲਦੀਆਂ¢ ਜੇ ਦੁਕਾਨਦਾਰ ਹੀ ਆਰਥਿਕ ਤÏਰ 'ਤੇ ਕਮਜ਼ੋਰ ਹੋ ਜਾਣਗੇ ਤਾਂ ਇਸ ਦਾ ਅਸਰ ਸਿੱਧਾ ਆਮ ਲੋਕਾਂ ਦੀ ਜ਼ਿੰਦਗੀ 'ਤੇ ਪਵੇਗਾ¢' ਉਨ੍ਹਾਂ ਕਿਹਾ ਕਿ ਵਪਾਰੀ ਟੈਕਸ ਭਰ ਕੇ ਸਰਕਾਰਾਂ ਚਲਾਉਂਦੇ ਹਨ ਪਰ ਸਰਕਾਰ ਵਪਾਰੀਆਂ ਨੂੰ ਹੀ ਕਮਜ਼ੋਰ ਕਰਨ ਵਿਚ ਲੱਗੀ ਹੋਈ ਹੈ¢ ਕਮਰਸ਼ੀਅਲ ਗੈਸ ਦੀ ਕੀਮਤ ਵਧਣ ਨਾਲ ਹੋਟਲਾਂ, ਢਾਬਿਆਂ ਅਤੇ ਹੋਰ ਛੋਟੇ ਕਾਰੋਬਾਰਾਂ ਦੇ ਖਰਚੇ ਵਧ ਜਾਣਗੇ, ਜਿਸ ਕਾਰਨ ਮਾਲ ਅਤੇ ਖਾਣ-ਪੀਣ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋਣਗੀਆਂ¢ ਇਸ ਨਾਲ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਵੇਗਾ¢ ਉਨ੍ਹਾਂ ਕਿਹਾ ਕਿ ਲੋਕ ਸਰਕਾਰਾਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਚੁਣਦੇ ਹਨ, ਮਹਿੰਗਾਈ ਵਧਾਉਣ ਲਈ ਨਹੀਂ¢ ਜੇ ਮਹਿੰਗਾਈ ਕਾਰਨ ਵਪਾਰ ਹੀ ਕਮਜ਼ੋਰ ਹੋ ਜਾਣਗੇ ਤਾਂ ਸਰਕਾਰ ਵਲੋਂ ਘਰਾਂ ਲਈ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਵੀ ਘਰਾਂ ਦਾ ਗੁਜ਼ਾਰਾ ਚਲਾ ਨਹੀਂ ਸਕਣਗੀਆਂ¢ ਮਹੇਸ਼ ਬਿੰਦਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ, ਜੇਕਰ ਇਸ ਮਾਮਲੇ 'ਚ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਵਪਾਰੀ ਵਰਗ ਵਲੋਂ ਸੰਘਰਸ਼ ਵੀ ਕੀਤਾ ਜਾ ਸਕਦਾ ਹੈ¢ ਮਹਿੰਗਾਈ ਦੇ ਇਸ ਦੌਰ ਵਿਚ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਨਾ ਕਿ ਉਨ੍ਹਾਂ 'ਤੇ ਹੋਰ ਬੋਝ ਪਾਉਣਾ ਚਾਹੀਦਾ ਹੈ¢
ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਵਾਧੇ ਦੀ ਕਰੜੀ ਨਿੰਦਾ <br/>
ਅਜੀਤ ਡੈਸਕ
04-05-2026